Patiala Help Club Logo

ਉਤਰ ਪ੍ਰਦੇਸ਼ ਵਿਖੇ ਟਾਰਗੇਟ ਕਿਲਰ ਦਾ ਪੁਲਸ ਨੇ ਕਰ ਦਿੱਤਾ ਐਨਕਾਊਂਟਰ

ਅੰਬੇਡਕਰਨਗਰ, 18 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਅੰਬੇਡਕਰ ਨਗਰ ਵਿਖੇ ਪੁਲਸ ਵਲੋਂ ਟਾਰਗੇਟ ਕਿਲਰ ਦਾ ਐਨਕਾਊਂਟਰ (Encounter) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਟਾਰਗੇਟ ਕਿਲਰ

ਮਿਲੀ ਜਾਣਕਾਰੀ ਅਨੁਸਾਰ ਅੰਬੇਡਕਰਨਗਰ ਵਿੱਚ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਜਿਸ ਟਾਰਗੇਟ ਕਿਲਰ (Target Killer) ਦਾ ਪੁਲਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਦੀ ਪਛਾਣ ਵਾਹਿਦ ਅੰਸਾਰੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਿਲਰ ਸਿਰਫ਼ ਲੋਕਾਂ ਨੂੰ ਪੈਸੇ ਲੈ ਕੇ ਜਾਨੋਂ ਹੀ ਨਹੀਂ ਮਾਰਦਾ ਸੀ ਬਲਕਿ ਪੂਰਵਾਂਚਲ ਖੇਤਰ ਦਾ ਵੱਡਾ ਹਥਿਆਰਾਂ ਦਾ ਸਪਲਾਇਰ ਵੀ ਸੀ । ਦੱਸਣਯੋਗ ਹੈ ਕਿ ਪੁਲਸ ਮੁਤਾਬਕ ਮੰਗਲਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਵਾਹਿਦ ਸ਼ਹਿਰ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ । ਪੁਲਸ ਟੀਮ ਨੇ ਜਦੋਂ ਉਸ ਦੀ ਘੇਰਾਬੰਦੀ ਕੀਤੀ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਜਵਾਬੀ ਕਾਰਵਾਈ ਵਿੱਚ ਉਸ ਦੀ ਛਾਤੀ ਅਤੇ ਲੱਤ ਵਿੱਚ ਚਾਰ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਹ ਸੜਕ ’ਤੇ ਡਿੱਗ ਪਿਆ ।

ਕੀ ਦੱਸਿਆ ਐਸ. ਪੀ. ਨੇ

ਉਤਰ ਪ੍ਰਦੇਸ਼ ਪੁਲਸ ਦੇ ਐੱਸ. ਪੀ. ਪ੍ਰਾਚੀ ਸਿੰਘ ਨੇ ਦੱਸਿਆ ਕਿ 17 ਨਵੰਬਰ ਨੂੰ ਪੁਲਸ ਵੱਲੋਂ ਜਦੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਅਕਬਰਪੁਰ ਥਾਣਾ ਖੇਤਰ ਦੇ ਸਿ਼ਵ ਬਾਬਾ ਧਾਮ ਨੇੜੇ ਪੁਲਸ ਨੇ ਬੈਰੀਅਰ ਲਗਾ ਕੇ ਜਾਂਚ ਸ਼ੁਰੂ ਕੀਤੀ ਹੋਈ ਸੀ । ਉਹ ਖ਼ੁਦ ਵੀ ਐੱਸ. ਓ. ਜੀ. ਟੀਮ ਨਾਲ ਮੌਕੇ ’ਤੇ ਪਹੁੰਚੇ ਹੋਏ ਸਨ । ਰਾਤ ਕਰੀਬ 12 ਵਜੇ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੇ ਬੈਰੀਅਰ ਪਾਰ ਕਰਨ ਦੀ ਕੋਸਿ਼ਸ਼ ਕੀਤੀ ।

ਭੱਜਣ ਵਾਲੇ ਮੋਟਰਸਾਈਕਲ ਸਵਾਰਾਂ ਨੇ ਕਰ ਦਿੱਤੀ ਸੀ ਫਾਇਰਿੰਗ

ਥਾਣਾ ਇੰਚਾਰਜ ਵੱਲੋਂ ਰੋਕਣ ’ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਗੋਲੀਬਾਰੀ (Firing) ਸ਼ੁਰੂ ਕਰ ਦਿੱਤੀ, ਜਿਸ ਕਾਰਨ ਥਾਣਾ ਇੰਚਾਰਜ ਜ਼ਖ਼ਮੀ ਹੋ ਗਏ । ਇਸ ਤੋਂ ਬਾਅਦ ਬਦਮਾਸ਼ ਗੋਲੀਬਾਰੀ ਕਰਦੇ ਹੋਏ ਭੱਜਣ ਲੱਗੇ । ਪੁਲਸ ਟੀਮ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ, ਇਸ ਦੌਰਾਨ ਇੱਕ ਬਦਮਾਸ਼ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਦਕਿ ਦੂਜਾ ਜਵਾਬੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ।