ਏ. ਕੇ.-47 ਨੂੰ `ਖਿਡੌਣਾ` ਦੱਸਣ ਵਾਲੇ ਪੁਲਸ ਮੁਲਾਜ਼ਮ ਮੁਅੱਤਲ

ਬਿਜਨੌਰ, 7 ਅਪ੍ਰੈਲ 2026 : ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਿਜਨੌਰ ਵਿਖੇ ਹਥਿਆਰ ਨੂੰ ਖਿਡੌਣਾ ਦੱਸਣ ਦੇ ਇਕ ਸਟੇਸ਼ਨ ਇੰਚਾਰਜ ਨੂੰ ਮੁਅੱਤਲ (Suspension) ਤੇ ਸਰਕਲ ਅਫ਼ਸਰ ਨੂੰ ਹਟਾਉਣ ਦਾ ਪਤਾ ਚੱਲਿਆ ਹੈ ।

ਕਦੋਂ ਦਾ ਹੈ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਇਰਲ ਇਕ ਵੀਡੀਓ `ਚ ਏ. ਕੇ.-47 ਰਾਈਫਲ ਤੇ ਹੈਂਡ ਗ੍ਰਨੇਡ ਵਿਖਾਉਣ ਵਾਲੇ ਮੁਲਜ਼ਮ ਨੂੰ ਕਥਿਤ ਤੌਰ `ਤੇ ਕਲੀਨ ਚਿੱਟ ਦੇਣ ਵਾਲੇ ਇਕ ਪੁਲਸ ਅਧਿਕਾਰੀ (Police officer) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਇਕ ਸਰਕਲ ਅਫਸਰ (Circle Officer)ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਪੁਲਸ ਦੇ ਸੁਪਰਡੈਂਟ ਅਭਿਸ਼ੇਕ ਝਾਅ ਨੇ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਨਵੰਬਰ `ਚ ਸਾਹਮਣੇ ਆਈ ਸੀ, ਜਿਸ `ਚ ਮੇਰਠ ਦੇ ਇਕ ਨੌਜਵਾਨ ਨੂੰ ਕਥਿਤ ਤੌਰ `ਤੇ ਏ. ਕੇ. -47 ਤੇ ਹੈਂਡ ਗ੍ਰਨੇਡ ਨਾਲ ਵਿਖਾਇਆ ਗਿਆ ਸੀ । ਸ਼ੁਰੂਆਤੀ ਜਾਂਚ ਦੌਰਾਨ ਹਥਿਆਰਾਂ ਨੂੰ ਖਿਡੌਣੇ (Weapons toy) ਕਹਿ ਕੇ ਅੰਤਿਮ ਰਿਪੋਰਟ ਲਗਾ ਦਿੱਤੀ ਗਈ ਸੀ । ਹਾਲਾਂਕਿ ਮੁਲਜ਼ਮ ਦੇ ਸ਼ੱਕੀ ਸਬੰਧਾਂ ਬਾਰੇ ਪਤਾ ਲੱਗਣ ਤੋਂ ਬਾਅਦ ਜਾਂਚ ਅੱਤਵਾਦ ਵਿਰੋਧੀ ਦਸਤੇ ਨੂੰ ਤਬਦੀਲ ਕਰ ਦਿੱਤੀ ਗਈ । ਇਸ ਤੋਂ ਬਾਅਦ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਸਰਕਲ ਅਫਸਰ ਨੂੰ ਹਟਾ ਦਿੱਤਾ ਗਿਆ ।