ਚੰਡੀਗੜ੍ਹ, 27 ਮਾਰਚ 2026 : ਪੰਜਾਬ ਵਿਚ ਇਕ ਨਿਜੀ ਤੇਲ ਕੰਪਨੀ ਨਾਇਰਾ ਵਲੋਂ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀਅਆਂ ਕੀਮਤਾਂ ਵਧਾਈਆਂ ਗਈਆਂ ਹਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਨਿੱਜੀ ਤੇਲ ਕੰਪਨੀ ਨਾਇਰਾ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ (Price increase) ਕੀਤਾ ਹੈ । ਨਿੱਜੀ ਕੰਪਨੀ ਨਾਇਰਾ ਨੇ ਪੰਜਾਬ ਵਿਚ ਪੈਟਰੋਲ (Petrol) ਵਿਚ 5 ਰੁਪਏ ਤੇ ਡੀਜ਼ਲ (Diesel) ਵਿਚ 2 ਤੋਂ 3 ਰੁਪਏ ਦਾ ਵਾਧਾ ਕੀਤਾ ਹੈ । ਭਰੋਸੇਯੋਗ ਸੂਤਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ । ਭਾਰਤ ਦੀਆਂ ਸਭ ਤੋਂ ਵੱਡੀਆਂ ਨਿੱਜੀ ਬਾਲਣ ਕੰਪਨੀਆਂ ਵਿੱਚੋਂ ਇਕ ਨਾਇਰਾ ਐਨਰਜੀ (Naira Energy) ਨੇ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਤੋਂ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ।
ਭਾਰਤ ਵਿਚ ਬਾਲਣ ਮਾਰਕੀਟਿੰਗ ਕੰਪਨੀਆਂ ਇਸ ਸਮੇਂ ਹਨ ਦਬਾਅ ਹੇਠ
ਕੰਪਨੀ ਨੇ ਮੱਧ ਪੂਰਬ ਵਿਚ ਟਕਰਾਅ ਕਾਰਨ ਵਿਸ਼ਵ ਪੱਧਰ `ਤੇ ਤੇਲ ਦੀਆਂ ਕੀਮਤਾਂ (Oil prices) ਵਿਚ ਹਾਲ ਹੀ ਵਿਚ ਹੋਏ ਵਾਧੇ ਦਾ ਇਕ ਹਿੱਸਾ ਆਪਣੇ ਗਾਹਕਾਂ ਨੂੰ ਦਿੱਤਾ ਹੈ । ਭਾਰਤ ਵਿਚ ਬਾਲਣ ਮਾਰਕੀਟਿੰਗ ਕੰਪਨੀਆਂ ਇਸ ਸਮੇਂ ਦਬਾਅ ਹੇਠ ਹਨ । 28 ਫਰਵਰੀ ਤੋਂ ਬਾਅਦ ਵਿਸ਼ਵ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਭਗ 50 ਪ੍ਰਤੀਸ਼ਤ ਵਾਧੇ ਦੇ ਬਾਵਜੂਦ, ਪ੍ਰਚੂਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ ।










