Patiala Help Club Logo

ਦੇਸ਼ ਵਾਸੀਆਂ ਨੂੰ ਵਰਕ ਫ੍ਰਾਮ ਹੋਮ ਦਾ ਆਖ ਪ੍ਰਧਾਨ ਮੰਤਰੀ ਨੀਦਰਲੈਂਡ ਨਿਕਲੇ

ਚੰਡੀਗੜ੍ਹ, 16 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਨੇ ਆਖਿਆ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਵਰਕ ਫ੍ਰਾਮ ਹੋਮ ਦਾ ਆਖ ਕੇ ਖੁਦ ਨੀਦਰਲੈਂਡ ਦੌਰੇ ਤੇ ਜਾਇਆ ਗਿਆ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਨੇ

ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ `ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਤਾਂ ਪੈਟਰੋਲ-ਡੀਜ਼ਲ ਬਚਾਉਣ ਅਤੇ `ਵਰਕ ਫਰਾਮ ਹੋਮ` ਕਰਨ ਦਾ ਸੁਨੇਹਾ ਦਿੰਦੇ ਹਨ ਪਰ ਖ਼ੁਦ ਇਸ ਵੇਲੇ ਨੀਦਰਲੈਂਡ ਦੇ ਦੌਰੇ `ਤੇ ਹਨ । ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਤੇਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕਰਕੇ ਜਨਤਾ `ਤੇ ਬੋਝ ਪਾਇਆ ਗਿਆ ਹੈ ।

ਪੰਜਾਬ ਆਪਣੇ ਹਿੱਸੇ ਦੀ ਇਕ ਘੁਟ ਵੀ ਫਾਲਤੂ ਨਹੀਂ ਦੇਵੇਗਾ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) ਅਤੇ ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ `ਤੇ ਮੁੱਖ ਮੰਤਰੀ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਪੰਜਾਬ ਆਪਣੇ ਹਿੱਸੇ ਦਾ ਇੱਕ ਘੁੱਟ ਪਾਣੀ ਵੀ ਫਾਲਤੂ ਨਹੀਂ ਦੇਵੇਗਾ । ਉਨ੍ਹਾਂ ਕਿਹਾ ਕਿ 21 ਜੂਨ ਤੋਂ ਜੋ ਨਿਰਧਾਰਿਤ ਸਾਲਾਨਾ ਕੋਟਾ ਹੈ ਓਹੀ ਮਿਲੇਗਾ ਤੇ ਉਸ ਤੋਂ ਪਹਿਲਾਂ ਕੋਈ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ, ਚਾਹੇ ਉੱਥੇ ਕੇਂਦਰੀ ਸੁਰੱਖਿਆ ਬਲ ਹੀ ਕਿਉਂ ਨਾ ਤਾਇਨਾਤ ਕਰ ਦਿੱਤੀ ਜਾਵੇ?

ਪੰਜਾਬ ਦੀ ਜਨਤਾ ਆਪ ਪਾਰਟੀ ਨਾਲ ਖੜ੍ਹੀ ਹੈ

ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦਾ ਸੂਪੜਾ ਸਾਫ਼ ਹੋਣਾ ਤੈਅ ਹੈ। ਉਨ੍ਹਾਂ ਵਿਰੋਧੀਆਂ `ਤੇ ਤਨਜ਼ ਕਸਦਿਆਂ ਕਿਹਾ ਕਿ ਕੋਈ ਨਹੀਂ ਹੈ ਟੱਕਰ ਵਿੱਚ, ਕਿਉਂ ਪਏ ਹੋ ਚੱਕਰ ਵਿੱਚ । ਮੁਫ਼ਤ ਬਿਜਲੀ, ਰੋਜ਼ਗਾਰ ਅਤੇ ਟੋਲ ਪਲਾਜ਼ੇ ਮੁਕਤ ਕਰਨ ਵਰਗੇ ਫੈਸਲਿਆਂ ਸਦਕਾ ਜਨਤਾ `ਆਪ` ਦੇ ਨਾਲ ਖੜ੍ਹੀ ਹੈ ।

Advertisement