ਜਲੰਧਰ, 27 ਜੂਨ 2026 : ਮੌਸਮ ਵਿਭਾਗ (Meteorological Department) ਦੇ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਵਧਦੀ ਜਾ ਰਹੀ ਹੁੰਮਸ ਕਾਰਨ ਲੋਕ ਜਿਥੇ ਬੇਹਾਲ ਹਨ, ਉਥੇ ਅੱਜ ਮੀਂਹ ਤੇ ਹਨੇਰੀ ਦਾ ਯੈਲੋ ਐਲਰਟ (Yellow Alert) ਜਾਰੀ ਕੀਤਾ ਹੈ ।
ਹੁੰਮਸ ਕਾਰਨ ਨਹੀਂ ਮਿਲ ਸਕੀ ਲੋਕਾਂ ਨੂੰ ਕੋਈ ਖਾਸ ਰਾਹਤ
ਪੰਜਾਬ ਅਤੇ ਹਰਿਆਣਾ (Punjab and Haryana) ਵਿਚ ਕਈ ਥਾਵਾਂ `ਤੇ ਹਲਕਾ ਮੀਂਹ ਅਤੇ ਗਰਜ-ਚਮਕ ਨਾਲ ਤੇਜ਼ ਹਵਾਵਾਂ (Strong winds) ਚੱਲੀਆਂ` ਪਰ ਹੁੰਮਸ ਕਾਰਨ ਲੋਕਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲ ਸਕੀ । ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਲਈ ਦੋਵਾਂ ਸੂਬਿਆਂ ਵਿਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਨੂੰ ਲੈ ਕੇ `ਯੈਲੋ ਅਲਰਟ` ਜਾਰੀ ਕੀਤਾ ਗਿਆ ਹੈ ।
ਪੰਜਾਬ ਵਿਚ ਤੇ ਹਰਿਆਣਾ ਵਿਚ ਕਿੰਨਾ ਤਾਪਮਾਨ ਕੀਤਾ ਗਿਆ ਦਰਜ
ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਵੀਰਵਾਰ ਨੂੰ ਔਸਤਨ ਵੱਧ ਤੋਂ ਵੱਧ ਤਾਪਮਾਨ (Temperature) ਵਿਚ 1.9 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ । ਪੰਜਾਬ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.7 ਡਿਗਰੀ ਅਤੇ ਹਰਿਆਣਾ ਦਾ 3.3 ਡਿਗਰੀ ਸੈਲਸੀਅਸ ਵੱਧ ਰਿਹਾ ।
ਪਟਿਆਲਾ ਵਿਚ ਕੀਤਾ ਗਿਆ ਸਭ ਤੋਂ ਵਧ 41 ਡਿੱਗਰੀ ਸੈਲਸੀਅਸ ਤਾਪਮਾਨ
ਪੰਜਾਬ ਵਿਚ ਸਭ ਤੋਂ ਵੱਧ 41 ਡਿਗਰੀ ਸੈਲਸੀਅਸ ਤਾਪਮਾਨ ਪਟਿਆਲਾ ਵਿਚ ਦਰਜ ਕੀਤਾ ਗਿਆ, ਜਦੋਂ ਕਿ 40 ਬਠਿੰਡਾ ਵਿਚ 40, ਲੁਧਿਆਣਾ ਵਿਚ 39, ਮੋਹਾਲੀ ਵਿਚ 38.5, ਪਠਾਨਕੋਟ ਵਿਚ 36.2 ਅਤੇ ਅੰਮ੍ਰਿਤਸਰ ਵਿਚ 35 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ । ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਗਰਜ-ਚਮਕ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ, 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕੁਝ ਥਾਵਾਂ `ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ ।








