ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤੀਆਂ 250 ਬਸਾਂ ਰਵਾਨਾ

ਪਟਿਆਲਾ, 6 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋ਼ ਅੱਜ ਪਟਿਆਲਾ ਵਿਖੇ 250 ਬਸਾਂ ਦੇ ਕਾਫਲੇ ਨੂੰ ਹਰੀ ਝੰਡੀ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਪੀ. ਆਰ. ਟੀ. ਸੀ. ਦੇ ਬੇੜੇ ਵਿਚ ਹੋਈਆਂ ਹਨ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਅੱਜ ਪਟਿਆਲਾ ਪਹੁੰਚੇ ਨੇ ਆਪਣੇ ਦੌਰੇ ਦੌਰਾਨ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) (ਪੀ. ਆਰ. ਟੀ. ਸੀ. ) ਦੇ ਬੇੜੇ ‘ਚ 250 ਬੱਸਾਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਉਨ੍ਹਾਂ ਇਸ ਮੌਕੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਵੀ ਤਿੱਖਾ ਹਮਲਾ ਕੀਤਾ ।

ਪੰਜਾਬ ਵਿਚ ਪੰਜ ਗਾਰੰਟੀਆਂ ਪੂਰੀਆਂ ਕਰਨ ਵਾਲੀ ਪਹਿਲੀ ਪਾਰਟੀ ਆਪ ਪਾਰਟੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਾਰਟੀ ਨੇ ਸਰਕਾਰ ਬਣਾਉਣ ਦੇ ਚਾਰ ਸਾਲਾਂ ਦੇ ਅੰਦਰ ਪੰਜ ਸਾਲ ਪਹਿਲਾਂ ਕੀਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ । ਉਨ੍ਹਾਂ ਕਿਹਾ ਕਿ “ਅਸੀਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਅਸੀਂ ਐੱਸ. ਸੀ. ਅਤੇ ਬੀ. ਸੀ. ਔਰਤਾਂ ਨੂੰ 1500 ਰੁਪਏ ਦੇਣ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ‘ਚ ਨੁਕਸ ਕੱਢਦੀਆਂ ਹਨ । ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ 1500 ਰੁਪਏ ਕੀ ਹੁੰਦੇ ਹਨ ਸ਼ਾਇਦ ਉਹ (ਵਿਰੋਧੀ ਆਗੂ) ਇੱਕ ਵਾਰ ਦਾ ਖਾਣਾ 10 ਹਜ਼ਾਰ ਰੁਪਏ ਦਾ ਦਿੰਦੇ ਹਨ । ਸ਼ਾਇਦ ਉਹ ਵੇਟਰ ਨੂੰ ਟਿਪ ਵਜੋਂ 1,500 ਰੁਪਏ ਦਿੰਦੇ ਹਨ ਪਰ ਇੱਥੇ ਆਲੇ-ਦੁਆਲੇ ਪੁੱਛੋ। ਜਦੋਂ ਇੱਕ ਪਰਿਵਾਰ ‘ਚ ਦੋ ਔਰਤਾਂ ਹੁੰਦੀਆਂ ਹਨ, ਤਾਂ ਪੂਰੇ ਮਹੀਨੇ ਲਈ ਘਰ ਚਲਾਉਣ ਲਈ ਤਿੰਨ ਹਜ਼ਾਰ ਰੁਪਏ ਕਾਫ਼ੀ ਹੁੰਦੇ ਹਨ ।

ਪੈਨਸ਼ਨਾਂ ਲਈ ਲਗਾਈਆਂ ਜਾਣਗੀਆਂ ਹੁਣ ਸਿਰਫ ਫੋਟੋਆਂ

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਿੱਖਿਆ ਹੈ ਕਿ ਜਦੋਂ ਮਾਵਾਂ ਅਤੇ ਭੈਣਾਂ ਪੈਨਸ਼ਨ ਫਾਰਮ ਭਰਨ ਜਾਂਦੀਆਂ ਸਨ, ਤਾਂ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ ਸਨ । ਹੁਣ ਅਸੀਂ ਇਹ ਲੋੜ ਹਟਾ ਦਿੱਤੀ ਹੈ । ਹੁਣ ਸਿਰਫ਼ ਫੋਟੋਆਂ ਲਈਆਂ ਜਾਣਗੀਆਂ । ਉਹ ਸਾਡਾ ਮਜ਼ਾਕ ਉਡਾ ਰਹੇ ਹਨ । ਸੁਖਬੀਰ ਬਾਦਲ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ (Aam Aadmi Party) ਵਾਲੇ ਮਲੰਗ ਹਨ । ਉਹ ਵਰਕਰਾਂ ਨੂੰ ਮਲੰਗ ਕਹਿੰਦੇ ਹਨ । ਮੈਂ ਅਕਾਲੀ ਦਲ ਦੇ ਆਗੂਆਂ ਨੂੰ ਚੋਰ ਕਹਿੰਦਾ ਹਾਂ । ਪਰ ਮੈਂ ਵਰਕਰਾਂ ਨੂੰ ਕਦੇ ਕੁਝ ਨਹੀਂ ਕਹਿੰਦਾ, ਉਹ ਸਾਡੇ ‘ਚ ਹਨ । ਜਦੋਂ ਭਗਵੰਤ ਮਾਨ ਇੱਕ ਕਲਾਕਾਰ ਸਨ, ਤਾਂ ਉਹ ਉਨ੍ਹਾਂ ਨੂੰ ਬੁਲਾਉਣ ਲਈ ਪੈਸੇ ਦਿੰਦੇ ਸਨ । ਹੁਣ, ਜਦੋਂ ਭਗਵੰਤ ਮਾਨ ਆਪਣੀਆਂ ਕੁਰਸੀਆਂ ‘ਤੇ ਬੈਠਦੇ ਸਨ, ਤਾਂ ਉਹ ਮਲੰਗ ਹਨ ।