Patiala Help Club Logo

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ `ਸੂਰਮਾ ਮੁਹਿੰਮ` ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 27 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ `ਸੂਰਮਾ ਮੁਹਿੰਮ`(Soorma Campaign) ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।

ਭਗਵੰਤ ਮਾਨ ਨੇ ਨੌਜਵਾਨਾਂ ਦਾ ਕੀਤਾ ਸਨਮਾਨ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਅੱਜ `ਸੂਰਮਾ ਮੁਹਿੰਮ` ਦੀ ਸ਼ੁਰੂਆਤ ਕੀਤੀ ਗਈ । ਮੁੱਖ ਮੰਤਰੀ ਭਗਵੰਤ ਮਾਨ ਨੇ ਨਸਿ਼ਆਂ ਦੀ ਦਲਦਲ ਵਿਚੋਂ ਨਿਕਲ ਕੇ ਨਵੀਂ ਜਿ਼ੰਦਗੀ ਸ਼ੁਰੂ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ । ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੋਰਾਂ ਲਈ ਰੋਲ ਮਾਡਲ ਬਣੇ ਇਨ੍ਹਾਂ ਨੌਜਵਾਨਾਂ ਨੂੰ ਸਰਕਾਰ ਰੁਜ਼ਗਾਰ ਵੀ ਦੇਵੇਗੀ ।

ਜੁਲਾਈ ਦੇ ਅੱਧ ਤੱਕ ਹੋ ਜਾਣਗੇ ਨਵੇਂ ਗਰਾਊਂਡ ਤੇ ਜਿੰਮ ਤਿਆਰ

ਨੌਜਵਾਨਾਂ ਲਈ 15 ਜੁਲਾਈ ਤੱਕ 3100 ਨਵੇਂ ਗਰਾਊਂਡ ਤੇ 3000 ਜਿੰਮ ਤਿਆਰ ਹੋ ਜਾਣਗੇ । ਅੱਜ ਪੰਜਾਬ ਸਿੱਖਿਆ `ਚ ਦੇਸ਼ ਭਰ `ਚੋਂ ਨੰਬਰ 1 ਹੈ ਅਤੇ 47 ਲੱਖ ਪਰਿਵਾਰਾਂ ਦੇ 10 ਲੱਖ ਵਾਲੇ ਮੁਫ਼ਤ ਇਲਾਜ ਕਾਰਡ ਬਣ ਚੁੱਕੇ ਹਨ । ਸੜਕ ਸੁਰੱਖਿਆ ਫੋਰਸ (ਐਸ. ਐਸ. ਐਫ.) ਨੇ ਸੜਕ ਹਾਦਸਿਆਂ `ਚ ਮੌਤਾਂ 50% ਘਟਾ ਕੇ ਸਾਲਾਨਾ 2700 ਕੀਮਤੀ ਜਾਨਾਂ ਬਚਾਈਆਂ ਹਨ ।

Advertisement