Patiala Help Club Logo

ਪੰਜਾਬ ਸਰਕਾਰ ਨੇ ਕੀਤੀ 9 ਨਵੰਬਰ ਨੂੰ ਸਰਕਾਰੀ ਛੁੱਟੀ

ਚੰਡੀਗੜ੍ਹ, 2 ਨਵੰਬਰ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ਸਰਕਾਰ ਵਲੋਂ 9 ਨਵੰਬਰ ਦਿਨ ਸੋਮਵਾਰ ਨੂੰ ਭਗਵਾਨ ਵਿਸ਼ਵਕਰਮਾ ਦਿਵਸ ‘ਤੇ ਛੁੱਟੀ (Holiday) ਦਾ ਐਲਾਨ ਕੀਤਾ ਗਿਆ ਹੈ ।

ਕਿਸ ਕਾਰਨ ਕੀਤੀ ਗਈ ਹੈ ਵਿਸ਼ਵਕਰਮਾ ਦਿਵਸ ਵਾਲੇ ਦਿਨ ਛੁੁੱਟੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵਲੋਂ ਜੋ 9 ਨਵੰਬਰ ਦਿਨ ਸੋਮਵਾਰ ਵਾਲੇ ਦਿਨ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਦਿਹਾੜੇ ਮੌਕੇ ਸਰਕਾਰੀ ਛੁੱਟੀ (public holiday) ਦਾ ਐਲਾਨ ਕੀਤਾ ਗਿਆ ਹੈ ਦਾ ਮੁੱਖ ਕਾਰਨ ਸਮੁੱਚੇ ਵਰਗਾਂ ਦਾ ਸਭ ਤੋਂ ਵੱਡੇ ਤਿਓਹਾਰ ਦੀਵਾਲੀ ਦੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਆਉਣਾ ਹੈ, ਜਿਸ ਕਰਕੇ ਸਮੁੱਚੇ ਕਰਮਚਾਰੀਆਂ ਦੀ ਛੁੱਟੀ ਖਤਮ ਹੋ ਗਈ ਸੀ ਪਰ ਸਰਕਾਰ ਨੇ ਆਪਣੇ ਮੁਲਾਜਮਾਂ ਦਾ ਧਿਆਨ ਰੱਖਦਿਆਂ 9 ਨਵੰਬਰ ਨੂੰ ਹੀ ਛੁੱਟੀ ਦਾ ਐਲਾਨ ਕੀਤਾ ਹੈ ।