ਪੰਜਾਬ, 26 ਮਈ 2026 : ਪੰਜਾਬ ਪੁਲਸ ਵਲੋਂ ਗੈਂਗਸਟਰਾਂ (Gangsters) ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਬੀਤੇ ਦਿਨੀਂ ਕਾਰਵਾਈ ਕਰਦੇ ਹੋਏ 519 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਹੈ ।
ਕੀ ਹੈ ਮੁਹਿੰਮ ਦਾ ਨਾਮ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਜਿਸਦਾ ਨਾਮ “ਗੈਂਗਸਟਰਾਂ ‘ਤੇ ਵਾਰ” (Attack on gangsters) ਮੁਹਿੰਮ ਹੈ ਤਹਿਤ ਪੰਜਾਬ ਪੁਲਸ ਵਲੋਂ ਮੁਹਿੰਮ ਦੇ 125ਵੇਂ ਦਿਨ ਸੂਬੇ ਭਰ ‘ਚ ਗੈਂਗਸਟਰਾਂ ਦੇ ਸਾਥੀਆਂ ਦੇ 519 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ।
ਮੁਹਿੰਮ ਤਹਿਤ 9 ਹਥਿਆਰ ਵੀ ਕੀਤੇ ਗਏ ਬਰਾਮਦ
ਪੰਜਾਬ ਪੁਲਸ (Punjab Police) ਦੇ ਮੁਤਾਬਕ 125ਵੇਂ ਦਿਨ, ਪੁਲਿਸ ਟੀਮਾਂ ਨੇ 258 ਵਿਅਕਤੀਆਂ ਨੂੰ ਨੌਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 31,957 ਹੋ ਗਈ ਹੈ । ਇਸ ਤੋਂ ਇਲਾਵਾ, 62 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 22 ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ । ਪੰਜਾਬ ਪੁਲਿਸ ਨੇ ਕਿਹਾ ਕਿ ਲੋਕ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਦੇ ਸਕਦੇ ਹਨ ।
ਨਸਿ਼ਆਂ ਵਿਰੁੱਧ ਜੰਗ ਤਹਿਤ 50 ਨਸ਼ਾ ਤਸਕਰ ਕੀਤੇ ਗ੍ਰਿਫਤਾਰ
ਪੰਜਾਬ ਪੁਲਿਸ ਦੇ ਮੁਤਾਬਕ ਨਸ਼ਾ ਵਿਰੋਧੀ ਮੁਹਿੰਮ ਨਸਿ਼ਆਂ ਵਿਰੁੱਧ ਜੰਗ ਨੂੰ 450ਵੇਂ ਦਿਨ ਜਾਰੀ ਰੱਖਦੇ ਹੋਏ ਪੁਲਸ ਟੀਮਾਂ ਨੇ ਅੱਜ 50 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫਤਾਰ ਕੀਤਾ ਅਤੇ 1.5 ਕਿਲੋਗ੍ਰਾਮ ਹੈਰੋਇਨ, 580 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਅਤੇ 1,050 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ ਸਿਰਫ 450 ਦਿਨਾਂ ‘ਚ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 65,481 ਹੋ ਗਈ ਹੈ । ਪੰਜਾਬ ਪੁਲਿਸ ਨੇ ਅੱਜ 11 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।








