ਨਿਊਯਾਰਕ, 24 ਜੂਨ 2026 : ਬੀਤੇ ਦਿਨ ਅਮਰੀਕਾ (America) ਦੇ ਟੈਕਸਾਸ ਸੂਬੇ ਵਿਚ ਇਕ ਸਬ-ਵੇਅ ਰੈਸਟੋਰੈਂਟ (Subway Restaurant) ਵਿਚ ਹੋਈ ਕਥਿਤ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਟੈਕਸਾਸ ਸੂਬੇ (State of Texas) ਵਿਚ ਜੋ ਇਕ ਸਬ-ਵੇਅ ਰੈਸਟੋਰੈਂਟ ਵਿਚ ਹੋਈ ਕਥਿਤ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਦੀ ਪਛਾਣ ਮਨਜਿੰਦਰ ਸਿੰਘ (Manjinder Singh) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਪਾਰਕਵੇ ਦੇ 24900 ਬਲਾਕ ਵਿਚ ਸਥਿਤ ਇਸ ਸਬ-ਵੇਅ ਰੈਸਟੋਰੈਂਟ ਵਿਚ ਹੋਈ ਚੋਰੀ ਦੀ ਜਾਂਚ ਲਈ ਮੌਕੇ `ਤੇ ਪਹੁੰਚੀ ਪੁਲਸ ਨੇ ਰੈਸਟੋਰੈਂਟ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਵੇਖੀ । ਇਸ ਦੇ ਆਧਾਰ `ਤੇ ਸ਼ੱਕੀ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ । ਮੁਲਜ਼ਮ ਖਿ਼ਲਾਫ਼ ਪਹਿਲਾਂ ਵੀ ਚੋਰੀ ਅਤੇ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਵਿਚ ਅਪਰਾਧਕ ਰਿਕਾਰਡ ਮੌਜੂਦ ਹੈ ।








