Patiala Help Club Logo

ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਹੋਈ ਉਮਰ ਕੈਦ

ਲੰਡਨ, 27 ਅਕਤੂਬਰ 2026 : ਲੰਡਨ (London) ਵਿਖੇ ਪ੍ਰੇਮਿਕਾ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਲੰਡਨ ਦੀ ਓਲਡ ਬੇਲੀ ਅਦਾਲਤ ਨੇ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਲੰਡਨ ਵਿਖੇ ਜੋ ਅਦਾਲਤ (Court) ਵਲੋਂ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਪ੍ਰੇਮਿਕਾ ਦਾ ਕਤਲ ਕਰਨ ਦੇ ਦੋੋਸ਼ ਹੇਠ ਜੁਰਮ ਸਾਬਤ ਹੋਣ ‘ਤੇ ਉਮਰ ਕੈੈਦ ਦੀ ਸਜ਼ਾ ਸੁਣਾਈ ਹੈ ਦੀ ਪਛਾਣ 24 ਸਾਲਾ ਦੀਪਕ ਸੰਧੂ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਤਲ ਦਸੰਬਰ 2025 ਵਿਚ ਕਰਨ ਦਾ ਘਟਨਾਕ੍ਰਮ ਵਾਪਰਿਆ ਸੀ ।

ਕੌਣ ਹੈ ਇਹ ਪ੍ਰੇਮਿਕਾ ਜਿਸਦਾ ਕਰ ਦਿੱਤਾ ਗਿਆ ਕਤਲ

ਪ੍ਰਾਪਤ ਸੂਚਨਾ ਮੁਤਾਬਕ ਜਿਸ 39 ਸਾਲਾ ਲੜਕੀ ਦਾ ਉਕਤ ਪੰਜਾਬੀ ਮੂਲ ਦੇ ਨੌਜਵਾਨ ਵਲੋਂ ਚਾਕੂ ਮਾਰ ਕੇ ਲੰਡਨ ਵਿਖੇ ਕਤਲ (Murder) ਕਰ ਦਿੱਤਾ ਗਿਆ ਹੈ ਦੀ ਪਛਾਣ ਸਿ਼ਆਓਕਿੰਗ ਕੇ ਦੇ ਤੌਰ ‘ਤੇ ਹੋਈ ਹੈ । ਜਿਕਰਯੋਗ ਹੈ ਕਿ ਉਕਤ ਲੜਕੀ ਦਾ ਕਤਲ ਕਰਨ ਦਾ ਕਾਰਨ ਲੜਕੀ ਵਲੋਂ ਵੱਖ-ਵੱਖ ਕਾਰਨਾਂ ਕਰਕੇ ਆਪਣੇ ਪ੍ਰੇਮੀ ਨਾਲੋਂ ਸਬੰਧ ਤੋੜਨਾ ਸੀ ।

Advertisement