Patiala Help Club Logo

ਲਿਬਨਾਨ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਭੇਦਭਰੇ ਹਾਲਾਤ `ਚ ਮੌਤ

ਭੁਲੱਥ, 18 ਅਪ੍ਰੈਲ 2026 : ਪੰਜਾਬ ਦੇ ਇਕ ਖੇਤਰ ਭੁੱਲਥ (Bhullath) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਵਿਦੇਸ਼ੀ ਮੁਲਕ ਲਿਬਨਾਨ ਵਿਖੇ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਭੁਲੱਥ ਇਲਾਕੇ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਦੇ ਜਿਸ 36 ਸਾਲਾ ਨੌਜਵਾਨ ਦੀ ਲਿਬਨਾਨ (Lebanon) ਵਿਚ ਭੇਦਭਰੇ ਹਾਲਾਤ ਵਿਚ ਮੌਤ (Death) ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਦਾ ਨਾਮ ਲਖਵਿੰਦਰ ਸਿੰਘ ਹੈ । ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਕਰੀਬ ਤਿੰਨ ਲਖਵਿੰਦਰ ਸਿੰਘ ਦੀ ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਲਿਬਨਾਨ ਗਿਆ ਸੀ ਤੇ ਉਥੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਪਰਿਵਾਰ ਵੱਲੋਂ ਇੱਥੋਂ ਦਵਾਈਆਂ ਵੀ ਭੇਜੀਆਂ ਗਈਆਂ ਸਨ, ਜੋ ਅਜੇ ਤੱਕ ਉਸ ਤੱਕ ਨਹੀਂ ਪਹੁੰਚ ਸਕੀਆਂ ਸਨ ।

ਕੀ ਦੱਸਿਆ ਮ੍ਰਿਤਕ ਵਿਅਕਤੀ ਦੀ ਧਰਮ ਪਤਨੀ ਨੇ

ਰੁਪਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਨੇ ਫ਼ੋਨ `ਤੇ ਦੱਸਿਆ ਸੀ ਕਿ ਛਾਤੀ ਵਿਚ ਦਰਦ ਹੋਣ ਕਾਰਨ ਉਸ ਕੋਲੋਂ ਕੰਮ ਨਹੀਂ ਹੋ ਰਿਹਾ ਸੀ, ਜਿਸ ਕਰ ਕੇ ਉਸ ਦੇ ਮਾਲਕ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਪੀੜਤ ਪਤਨੀ ਅਨੁਸਾਰ ਅਗਲੇ ਦਿਨ ਮਾਲਕ ਨੇ ਫ਼ੋਨ `ਤੇ ਸੂਚਨਾ ਦਿੱਤੀ ਕਿ ਲਖਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਲਖਵਿੰਦਰ ਦੀ ਮੌਤ ਮਾਲਕ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਹੋਈ ਹੈ ਅਤੇ ਲਿਬਨਾਨ ਤੋਂ ਆਈਆਂ ਤਸਵੀਰਾਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ।

Advertisement