ਪੰਜਾਬੀ ਨੌਜਵਾਨ ਦਾ ਡੌਂਕਰਾਂ ਨੇ ਕੀਤਾ ਗੁਆਟੇਮਾਲਾ ਵਿਚ ਮਡਰ

Nov 1, 2025 | Latest News, PUNJAB

ਹੁਸ਼ਿਆਰਪੁਰ, 1 ਨਵੰਬਰ 2025 : ਅਮਰੀਕਾ (America) ਲਈ ਰਵਾਨਾ ਹੋਇਆ ਪੰਜਾਬੀ ਨੌਜਵਾਨ ਡੌਂਕਰਾਂ ਵਲੋ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਮੁੁਤਾਬਕ ਉਸਨੂੰ ਇਕ ਨੰਬਰ ਵਿਚ ਭੇਜਿਆ ਜਾਣਾ ਸੀ ਪਰ ਡੌਂਕੀ ਰਾਹੀਂ ਜਾਣ ਕਾਰਨ ਇਹ ਭਾਣਾ ਵਾਪਰਿਆ ।

ਕੌਣ ਹੈ ਇਹ ਨੌਜਵਾਨ

ਪੰਜਾਬ ਦੇ ਜਿਲਾ ਹੁਸਿਆਰਪੁਰ ਦੇ ਪਿੰਡ ਮੋਰੀਆ (Moria village of Hoshiarpur district) ਦਾ ਵਸਨੀਕ ਪੰਜਾਬੀ ਨੌਜਵਾਨ ਸਾਹਿਬ ਸਿੰਘ ਜੋ ਕਿ ਚੰਗੇ ਭਵਿੱਖ ਦੀ ਭਾਲ ਵਿਚ ਡੌਂਕਰਾਂ ਰਾਹੀਂ ਡੌਂਕੀ ਲਗਾ ਕੇ ਅਮਰੀਕਾ ਲਈ ਰਵਾਨਾ ਹੋਇਆ ਸੀ ਪੈਸੇ ਨਾ ਮਿਲਣ ਦੇ ਚਲਦਿਆਂ ਡੌਂਕਰਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਮਡਰ ਡੌਂਕਰਾਂ ਵਲੋਂ ਗੁਆਟੇਮਾਲਾ ਵਿਖੇ ਕਰ ਦਿੱਤਾ ਗਿਆ ।

ਸਾਹਿਬ ਨੂੰ ਅਮਰੀਕਾ ਭੇਜਣ ਲਈ ਪਿਤਾ ਨੇ ਵੇਚ ਦਿੱਤੀ ਸੀ ਜ਼ਮੀਨ ਤੇ ਗਹਿਣੇ

ਪਿੰਡ ਮੋਰੀਆ ਦਾ ਵਸਨੀਕ ਨੌਜਵਾਨ ਸਾਹਿਬ ਸਿੰਘ (Young Sahib Singh) ਜਿਸਨੂੰ ਉਸਦੇ ਪਿਤਾ ਨੇ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ ਨੂੰ ਜਾਣ ਲਈ ਲੋੜੀਂਦੀ ਰਕਮ ਲਈ ਆਪਣੀ ਸਮੁੱਚੀ ਜ਼ਮੀਨ ਅਤੇ ਗਹਿਣੇ ਤੱਕ ਵੇਚ ਦਿੱਤੇ ਸੀ।

ਮ੍ਰਿਤਕ ਸਾਹਿਬ ਦੇ ਜੀਜੇ ਨੇ ਦੱਸੀ ਹੱਡ ਬੀਤੀ

ਪੰਜਾਬੀ ਮੂਲ ਦੇ ਨੌਜਵਾਨ ਸਾਹਿਬ ਸਿੰਘ ਜਿਸ ਦੀ ਡੌਂਕਰਾਂ ਵਲੋਂ ਹੱਤਿਆ (Murder by robbers)ਕਰ ਦਿੱਤੀ ਗਈ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸਾਹਿਬ ਸਿੰਘ ਦੇ ਜੀਜੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਆਟੇਮਾਲਾ ਨੇੇੜੇ ਪਹੁੰਚਿਆ ਤਾਂ ਉਸ ਨੂੰ ਮਨੁੱਖੀ ਤਸਕਰਾਂ (Human traffickers) ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾਈ ਅਤੇ 20 ਹਜ਼ਾਰ ਡਾਲਰ ਫਿਰੌਤੀ ਵਸੂਲਣ ਲਈ ਸਾਨੂੰ ਭਜ ਦਿੱਤੀ । ਪੈਸੇ ਨਾ ਮਿਲਣ ਕਰਕੇ ਉਨ੍ਹਾਂ ਨੇ ਸਾਹਿਬ ਸਿੰਘ ਦਾ ਕਤਲ ਕਰ ਦਿੱਤਾ ।

ਏਜੰਟ ਨੂੰ ਦਿੱਤੇ ਸਨ ਭੇਜਣ ਲਈ 45 ਲੱਖ ਪਰ ਮਿਲਿਆ ਧੋਖਾ

ਮ੍ਰਿਤਕ ਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਜਿਸ ਏਜੰਟ (Agent) ਰਾਹੀਂ ਸਾਹਿਬ ਸਿੰਘ ਨੂੰ ਅਮਰੀਕਾ ਭੇਜਿਆ ਗਿਆ ਸੀ ਨੂੰ ਕੁੱਲ 45 ਲੱਖ ਰੁੁਪਏ ਦਿੱਤੇ ਗਏ ਸਨ ਪਰ ਏਜੰਟ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਏਜੰਟਾਂ ਨੇ ਸਾਨੂੰ ਕਿਹਾ ਕਿ ਸੀ ਉਹ ਸਾਹਿਬ ਸਿੰਘ ਨੂੰ ਇਕ ਨੰਬਰ ਵਿਚ ਅਮਰੀਕਾ ਪਹੁੰਚਾਉਣਗੇ । ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਏਜੰਟ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।