Patiala Help Club Logo

ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕਰ ਰਹੇ ਨੇ ਰਾਘਵ ਚੱਢਾ : ਧਾਲੀਵਾਲ

ਚੰਡੀਗੜ੍ਹ, 11 ਸਤੰਬਰ 2026 : ‘ਆਪ’ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਆਖਿਆ ਹੈ ਕਿ ਰਾਘਵ ਚੱਢਾ ਵਲੋਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੋਹਾਲੀ ਦੀ ਵੋਟਰ ਸੂਚੀ `ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦਾ ਨਾਮ ਹਟਾਏ ਜਾਣ ਦੇ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਰਾਘਵ ਚੱਢਾ `ਤੇ ਨਿਸ਼ਾਨਾ ਵਿੰਨ੍ਹਿਆ । ਉਨ੍ਹਾਂ ਦੋਸ਼ ਲਾਇਆ ਕਿ ਰਾਘਵ ਚੱਢਾ ਵੱਲੋਂ ਇਸ ਮਾਮਲੇ ਨੂੰ ਕੌਮੀ ਪੱਧਰ `ਤੇ ਉਠਾ ਕੇ ਪੰਜਾਬ ਸਰਕਾਰ (Government of Punjab) ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਹੋਰ ਕੀ ਕੀ ਆਖਿਆ ਵਿਧਾਇਕ ਧਾਲੀਵਾਲ ਨੇ

ਉਨ੍ਹਾਂ ਕਿਹਾ ਕਿ `ਆਪ` ਵੱਲੋਂ ਚੋਣ ਕਮਿਸ਼ਨ ਤੋਂ ਰਾਘਵ ਚੱਢਾ ਦੀ ਵੋਟਰ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਮੰਗੇ ਜਾਣ `ਤੇ ਪਤਾ ਲੱਗਾ ਕਿ ਉਨ੍ਹਾਂ ਦੀ ਵੋਟਰ ਰਜਿਸਟ੍ਰੇਸ਼ਨ ਦਿੱਲੀ ਦੇ ਰਾਜਿੰਦਰ ਨਗਰ `ਚ ਮੁਕੰਮਲ ਹੋ ਚੁੱਕੀ ਹੈ । ਉਨ੍ਹਾਂ ਸਵਾਲ ਕੀਤਾ ਕਿ ਆਮ ਲੋਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਰਜਿਸਟ੍ਰੇਸ਼ਨ ਲਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਉਡੀਕ ਕਰਨੀ ਪੈਂਦੀ ਹੈ ਜਦਕਿ ਚੱਢਾ ਦੀ ਰਜਿਸਟ੍ਰੇਸ਼ਨ ਇੰਨੀ ਜਲਦੀ ਕਿਵੇਂ ਹੋ ਗਈ ।

ਕੀ ਪੁੱਛਿਆ ਧਾਲੀਵਾਲ ਨੇ ਚੋਣ ਕਮਿਸ਼ਨ ਤੋਂ

ਉਨ੍ਹਾਂ ਚੋਣ ਕਮਿਸ਼ਨ (Election Commission) ਤੋਂ ਪੁੱਛਿਆ ਕਿ ਰਾਜਿੰਦਰ ਨਗਰ `ਚ ਚੱਢਾ ਦੇ ਪਤੇ ਦੀ ਵੈਰੀਫਿਕੇਸ਼ਨ ਕਿਸ ਨੇ ਕੀਤੀ ਅਤੇ ਅਰਜ਼ੀ ਦੀ ਜਾਂਚ ਕਿਹੜੇ ਨਿਯਮਾਂ ਤਹਿਤ ਹੋਈ । ਉਨ੍ਹਾਂ ਦਾਅਵਾ ਕੀਤਾ ਕਿ ਚੱਢਾ ਦਾ ਘਰ ਅਤੇ ਵੋਟ ਰਜਿਸਟ੍ਰੇਸ਼ਨ ਦਾ ਪਤਾ ਵੱਖਰਾ ਹੈ ਅਤੇ ਸਬੰਧਤ ਮਕਾਨ ਕੁਝ ਸਮੇਂ ਤੋਂ ਬੰਦ ਹੈ । ਵਿਧਾਇਕ ਧਾਲੀਵਾਲ ਨੇ ਕਿਹਾ ਕਿ ਭਾਜਪਾ ਅਤੇ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੇ ਮੁੱਦਿਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ । ਉਨ੍ਹਾਂ ਚੋਣ ਕਮਿਸ਼ਨ ਤੋਂ ਪੂਰੇ ਮਾਮਲੇ `ਚ ਤੱਥਾਂ ਨੂੰ ਸਪੱਸ਼ਟ ਕਰਨ ਦੀ ਮੰਗ ਕੀਤੀ ।

Advertisement