ਚੰਡੀਗੜ੍ਹ, 9 ਅਕਤੂਬਰ 2026 : ਪੰਜਾਬ ਵਿਜੀਲੈਂਸ ਰੇਂਜ ਫਿਰੋਜ਼ਪੁਰ (Punjab Vigilance Range, Ferozepur) ਵਲੋਂ ਬੀਤੇ ਦਿਨੀ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ।
ਕੌਣ ਹੈ ਇਹ ਸੀਨੀਅਰ ਸੈਕਸ਼ਨ ਇੰਜੀਨੀਅਰ
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵਲੋਂ ਜੋ ਬੀਤੇ ਦਿਨੀਂ ਰੇਲਵੇ ਵਿਭਾਗ ਦੇ ਡੀ. ਆਰ. ਐਮ. ਦਫ਼ਤਰ ਫਿਰੋਜ਼ਪੁਰ ਕੈਂਟ ਵਿਖੇ ਤਾਇਨਾਤ ਜਿਸ ਸੀਨੀਅਰ ਸੈਕਸ਼ਨ ਇੰਜੀਨੀਅਰ (Senior Section Engineer) ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਪੰਕਜ ਕੁਮਾਰ ਦੇ ਤੌਰ ;ਤੇ ਹੋਈ ਹੈ ।
ਕੀ ਦੱਸਿਆ ਵਿਜੀਲੈਂਸ ਦੇ ਅਧਿਕਾਰੀਆਂ ਨੇ
ਵਿਜੀਲਂੈਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਅਧਿਕਾਰੀ ਵਲੋਂ 40 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ‘ਤੇ ਪ੍ਰਾਪਤ ਕੀਤੇ ਜਾ ਰਹੇ ਸਨ ਤੇੇ ਹੁਣ ਇਸ ਮੁਲਜ਼ਮ ਖਿ਼ਲਾਫ਼ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।
ਕਿਸ ਦੀ ਸਿ਼ਕਾਇਤ ‘ਤੇ ਕੀਤੀ ਗਈ ਹੈ ਕਾਰਵਾਈ
ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਰਵਾਈ ਪਿੰਡ ਝੋਕ ਹਰੀਹਰ (ਜਿ਼ਲਾ ਫਿਰੋਜ਼ਪੁਰ) ਦੇ ਰਹਿਣ ਵਾਲੇ ਹਰਦੀਪ ਸਿੰਘ ਦੀ ਸਿ਼ਕਾਇਤ `ਤੇ ਕੀਤੀ ਗਈ ਹੈ । ਹਰਦੀਪ ਸਿੰਘ ਨੇ ਅਮਿਤ ਕੁਮਾਰ ਵਾਸੀ ਫਿਰੋਜ਼ਪੁਰ ਕੈਂਟ ਨੂੰ ਪਰਨੋਟ ਰਾਹੀਂ 4 ਲੱਖ ਰੁਪਏ ਦਿੱਤੇ ਸਨ ਪਰ ਤੈਅ ਸਮੇਂ `ਤੇ ਪੈਸੇ ਵਾਪਸ ਨਾ ਮਿਲਣ ਕਾਰਨ ਉਸ ਨੇ ਫਿਰੋਜ਼ਪੁਰ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ । ਅਦਾਲਤ ਨੇ 30 ਜੁਲਾਈ 2026 ਨੂੰ ਹੁਕਮ ਜਾਰੀ ਕੀਤੇ ਸਨ ਕਿ ਅਮਿਤ ਕੁਮਾਰ ਦੀ ਤਨਖਾਹ ਵਿਚੋਂ 1/3 ਹਿੱਸਾ ਹਰ ਮਹੀਨੇ ਕੱਟ ਕੇ ਸ਼ਿਕਾਇਤਕਰਤਾ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤਾ ਜਾਵੇ ।
ਸਿ਼ਕਾਇਤਕਰਤਾ ਦੀ ਤਨਖਾਹ ਪਾਉਣ ਵਾਲੇ ਮੰਗੀ ਗਈ ਸੀ ਰਿਸ਼ਵਤ
ਅਦਾਲਤੀ ਹੁਕਮਾਂ ਅਨੁਸਾਰ ਅਮਿਤ ਕੁਮਾਰ ਦੀ ਤਨਖਾਹ ਦਾ ਹਿੱਸਾ ਖਾਤੇ ਵਿਚ ਪਾਉਣ ਦੇ ਬਦਲੇ ਰੇਲਵੇ ਅਧਿਕਾਰੀ ਪੰਕਜ ਕੁਮਾਰ ਨੇ ਹਰਦੀਪ ਸਿੰਘ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ । ਸਿ਼ਕਾਇਤਕਰਤਾ ਵੱਲੋਂ ਦਿੱਤੇ ਬਿਆਨਾਂ ਅਤੇ ਰਿਸ਼ਵਤ ਮੰਗਣ ਦੀ ਰਿਕਾਰਡਿੰਗ ਦੇ ਆਧਾਰ `ਤੇ ਤਫ਼ਤੀਸ਼ੀ ਅਫ਼ਸਰ ` ਵੱਲੋਂ ਜਾਲ ਵਿਛਾਇਆ ਗਿਆ । ਇਸ ਦੌਰਾਨ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪੰਕਜ ਕੁਮਾਰ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਕਾਬੂ ਕਰ ਲਿਆ ਗਿਆ ।








