ਚੇਨਈ, 29 ਨਵੰਬਰ 2025 : ਭਾਰਤੀ ਰੇਲਵੇ (Indian Railways) ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ` (Sleeper class) ਦੇ ਯਾਤਰੀਆਂ ਨੂੰ `ਸੈਨੇਟਾਈਜ਼ਡ ਬੈੱਡਰੋਲ` (`Sanitized bedroll`) (ਬਿਸਤਰ) ਮੁਹੱਈਆ ਕਰਾਏਗਾ । ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ ਰਿਹਾ ਹੈ ।
`ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਕਰ ਸਕਦੇ ਹਨ ਨਿਰਧਾਰਤ ਭੁਗਤਾਨ ਕਰਕੇ
ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ
`ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਇਕ ਜਨਵਰੀ ਤੋਂ ਨਿਰਧਾਰਤ ਭੁਗਤਾਨ (Scheduled payment) ਕਰ ਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ ਕਰ ਸਕਦੇ ਹਨ। ਹੁਣ ਤੱਕ ਇਹ ਸਹੂਲਤ ਸਲੀਪਰ ਕਲਾਸ ਦੇ ਯਾਤਰੀਆਂ ਲਈ ਮੁਹੱਈਆ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਚੇਨਈ ਡਵੀਜ਼ਨ ਨੇ 2023-24 ਦੌਰਾਨ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਸੀ । ਇਸ ਪ੍ਰਾਜੈਕਟ ਨੂੰ ਯਾਤਰੀਆਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ।


