ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਖੰਡੇਲਾ ਜਿਲੇ ਦੇ ਵਸਨੀਕ 22 ਸਾਲਾ ਇਕ ਨੌਜਵਾਨ ਦੀ ਡਰੋਨ ਹਮਲੇ (Drone attacks) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਨਾਮ ਹੈ ਨੌਜਵਾਨ ਦਾ

ਮਿਲੀ ਜਾਣਕਾਰੀ ਅਨੁਸਾਰ ਇਰਾਨ-ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੇ ਟਕਰਾਅ ਦੌਰਾਨ ਰਾਜਸਥਾਨ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ । ਜਿਸ ਨੌਜਵਾਨ ਦੀ ਜਾਨ ਚਲੀ ਗਈ ਹੈ ਉਹ ਸੀਕਰ ਜਿਲ੍ਹੇ ਦੇ ਪਿੰਡ ਅਗਲੋਈ ਦਾ ਰਹਿਣ ਵਾਲਾ 22 ਸਾਲ ਦਾ ਵਿਕਰਮ ਵਰਮਾ (Vikram Verma) ਹੈ ਤੇ ਉਸਦੀ ਜਾਨ ਓਮਾਨ ਵਿੱਚ ਹੋਏ ਡਰੋਨ ਹਮਲੇ ਦਾ ਸਿਕਾਰ ਹੋਣ ਕਾਰਨ ਹੋਣ ਕਾਰਨ ਚਲੀ ਗਈ । ਵਿਕਰਮ ਦੀ ਮ੍ਰਿਤਕ ਦੇਹ ਅੱਜ ਮੰਗਲਵਾਰ ਨੂੰ ਉਸ ਦੇ ਜੱਦੀ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ । ਮੌਤ (Death) ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ ।

ਕੀ ਆਖਿਆ ਵਿਕਰਮ ਦੇ ਪਿਤਾ ਨੇ

ਡਰੋਨ ਹਮਲੇ ਵਿਚ ਮੌਤ ਦੇ ਘਾਟ ਉਤਰ ਗਏ ਨੌਜਵਾਨ ਵਿਕਰਮ ਦੇ ਪਿਤਾ ਬਨਵਾਰੀ ਲਾਲ ਨੇ ਕਿਹਾ ਕਿ ਘਟਨਾ ਦੀ ਖ਼ਬਰ ਉਸ ਦੀ ਪਤਨੀ ਦੇ ਚਚੇਰੇ ਭਰਾ ਵੱਲੋਂ ਦਿੱਤੀ ਗਈ ਸੀ, ਜੋ ਕਿ ਓਮਾਨ ਵਿੱਚ ਉਸੇ ਕੰਪਨੀ ਲਈ ਕੰਮ ਕਰਦਾ ਹੈ । ਕੰਪਨੀ ਨੇ ਖੁਦ ਵਿਕਰਮ ਦੀ ਲਾਸ਼ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਸਨ । ਵਿਕਰਮ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਤਿੰਨ ਭੈਣਾਂ ਹਨ । ਉਸ ਦੀ ਇੱਕ ਭੈਣ ਪਹਿਲਾਂ ਹੀ ਵਿਆਹੀ ਹੋਈ ਹੈ, ਜਦੋਂ ਕਿ ਬਾਕੀ ਦੋ ਉਸ ਤੋਂ ਛੋਟੀਆਂ ਹਨ । ਵਿਕਰਮ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ ਤੇ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਖਾਸ ਉਦੇਸ਼ ਨਾਲ ਵਿਦੇਸ਼ ਗਿਆ ਸੀ ।