ਠਾਣੇ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਵਲੋਂ ਕਾਲੇ ਜਾਦੂ (Black magic) ਦਾ ਡਰਾਵਾ ਦੇ ਕੇ ਕਿ ਪਰਿਵਾਰ ਤੋਂ ਕਰੋੜਾਂ ਰੁਪਏ ਠੱਗਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੀ ਦੱਸਿਆ ਪੁਲਸ ਨੇ
ਮਹਾਰਾਸ਼ਟਰ ਦੇ ਠਾਣੇ ਜਿਲੇ (Thane district) `ਚ ਮੰਜੂਨਾਥ ਸ਼ੈੱਟੀ ਨਾਮੀ ਇਕ ਵਿਅਕਤੀ ਨੇ ਕਥਿਤ ਤੌਰ `ਤੇ ਇਕ ਪਰਿਵਾਰ ਨੂੰ `ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਤੋਂ ਵੱਧ ਦੀ ਠੱਗੀ (Fraud) ਮਾਰੀ । ਪੁਲਸ ਨੇ ਕਿਹਾ ਕਿ ਮੁਲਜ਼ਮ ਨੇ ਪਰਿਵਾਰ ਨੂੰ ਇਸ ਤੋਂ ਬਚਣ ਲਈ ਵੱਖ-ਵੱਖ ਰਸਮਾਂ ਤੇ ਤੀਰਥ ਯਾਤਰਾਵਾਂ ਰਾਹੀਂ ਬ੍ਰਹਮ ਇਲਾਜ ਦਾ ਵਾਅਦਾ ਕਰ ਕੇ ਉਕਤ ਰਕਮ ਠੱਗੀ ।
ਪੁਲਸ ਨੇ ਕਰ ਦਿੱਤਾ ਹੈ ਸ਼ੈਟੀ ਵਿਰੁੱਧ ਕੇਸ ਦਰਜ
ਕਾਸਰਵਦਾਵਲੀ ਪੁਲਸ ਨੇ ਪੀੜਤ ਪਰਿਵਾਰ ਦੀ ਸਿ਼ਕਾਇਤ `ਤੇ ਸ਼ੈੱਟੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ । ਦੋਸ਼ਾਂ ਅਨੁਸਾਰ ਪਿਛਲੇ 2 ਸਾਲਾਂ ਦੌਰਾਨ ਪੀੜਤ ਪਰਿਵਾਰ ਵਿਰੁੱਧ ਇਕ ਰਿਸ਼ਤੇਦਾਰ ਵੱਲੋਂ ਕੀਤੇ ਗਏ ਕਥਿਤ `ਕਾਲੇ ਜਾਦੂ` ਨੂੰ ਬੇਅਸਰ ਕਰਨ ਲਈ ਮੁਲਜ਼ਮ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ । ਪੁਲਸ ਨੇ ਸ਼ੈੱਟੀ ਵਿਰੁੱਧ ਬੀ.ਐੱਨ. ਐੱਸ. ਦੀ ਧਾਰਾ 318 (4) (ਧੋਖਾਦੇਹੀ) ਤੇ ਕਾਲਾ ਜਾਦੂ ਵਿਰੋਧੀ ਐਕਟ 2013 ਦੇ ਸੰਬੰਧਤ ਉਪਬੰਧਾਂ ਅਧੀਨ ਮਾਮਲਾ ਦਰਜ (Case registered) ਕੀਤਾ ਹੈ ।










