ਭੁਵਨੇਸ਼ਵਰ, 26 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (State Odisha) ਵਿਖੇ ਭ੍ਰਿ਼ਸ਼ਟਾਚਾਰ ਦੇ ਇਕ ਮਾਮਲੇ ਵਿਚ ਇਕ ਅਧਿਕਾਰੀ ਕੋਲੋਂ ਕਰੋੜਾਂ ਰੁਪਏ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿੰਨੇ ਰੁਪਏ ਦੀ ਨਗਦੀ ਬਰਾਮਦ ਹੋਈ ਹੈ ਅਧਿਕਾਰੀ ਦੇ ਘਰੋਂ
ਭ੍ਰਿਸ਼ਟਾਚਾਰ ਦੇ ਇਕ ਮਾਮਲੇ `ਚ ਗ੍ਰਿਫ਼ਤਾਰ ਓਡੀਸ਼ਾ ਖਾਨ ਵਿਭਾਗ ਦੇ ਇਕ ਅਧਿਕਾਰੀ ਦੇ ਘਰੋਂ `ਟ੍ਰਾਲੀ ਬੈਗ` `ਚ ਰੱਖੇ ਗਏ ਨੋਟਾਂ ਦੇ ਬੰਡਲਾਂ ਸਮੇਤ ਲੱਗਭਗ 4.27 ਕਰੋੜ ਰੁਪਏ (Rs 4.27 crore) ਦੀ ਨਕਦੀ ਬਰਾਮਦ ਕੀਤੀ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਨ ਉਪ ਨਿਰਦੇਸ਼ਕ ਦੇਵਵਤ ਮੋਹੰਤੀ ਦੇ ਭੁਵਨੇਸ਼ਵਰ ਸਥਿਤ ਫਲੈਟ ਤੋਂ ਇਹ ਨਕਦੀ ਜ਼ਬਤ ਕੀਤੀ ਗਈ ।
ਅਧਿਕਾਰੀ ਵਿਰੁੱਧ ਵਿਜੀਲੈਂਸ ਵਲੋਂ ਕੀਤਾ ਗਿਆ ਸੀ ਭ੍ਰਿਸ਼ਟਾਚਾਰ ਦਾ ਕੇਸ ਦਰਜ
ਅਧਿਕਾਰੀ ਨੂੰ ਚੌਕਸ ਵਿਭਾਗ ਨੇ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀਆਂ ਜਾਇਦਾਦਾਂ `ਤੇ ਛਾਪੇਮਾਰੀ (Raid) ਕੀਤੀ ਗਈ । ਵਿਜੀਲੈਂਸ ਡਾਇਰੈਕਟਰ ਯਸ਼ਵੰਤ ਜੇਠਵਾ ਨੇ ਕਿਹਾ ਕਿ ਇਹ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ (Anti-Corruption Agency) ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਜ਼ਬਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮੋਹੰਤੀ `ਤੇ 2009 `ਚ ਵੀ ਇਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਖਿ਼ਲਾਫ ਮਯੂਰਭੰਜ ਜਿ਼ਲਾ ਦੀ ਇਕ ਅਦਾਲਤ `ਚ ਹੁਣ ਵੀ ਮੁਕੱਦਮਾ ਚੱਲ ਰਿਹਾ ਹੈ ।


