ਚੰਡੀਗੜ੍ਹ, 30 ਸਤੰਬਰ 2026 : ਪੰਜਾਬ ਦੇ ਬਹੁ-ਚਰਚਿਤ ਨਸ਼ਾ ਤਸਕਰੀ (Drug trafficking) ਮਾਮਲੇ ਵਿਚ ਜਾਂਚ ਟੀਮ ਐਸ. ਆਈ. ਟੀ. ਵਲੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਮੰਨ (Summon) ਭੇਜੇ ਜਾਣ ਦਾ ਸਮਾਚਾਰ ਹੈ ।
ਕਦੋਂ ਆਖਿਆ ਗਿਆ ਹੈ ਪੇਸ਼ ਹੋਣ ਲਈ
ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) (Special Investigation Team) ਜਿਸ ਵਲੋਂ 6 ਹਜ਼ਾਰ ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ (Bikramjit Singh Majithia) ਨੂੰ ਪੇਸ਼ ਹੋਣ ਲਈ ਸੰਮੰਨ ਭੇਜੇ ਗਏ ਹਨ ਦੇ ਤਹਿਤ 5 ਅਕਤੂਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਜਗਦੀਸ਼ ਭੋਲਾ ਨੂੰ ਵੀ ਸੰਮੰਨ ਭੇਜੇ ਗਏ ਹਨ ।
ਕੀ ਸੀ ਪੂਰਾ ਮਾਮਲਾ
ਦੱਸਣਯੋਗ ਹੈ ਕਿ ਇਸ ਮਾਮਲੇ `ਚ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ (Jagdish Bhola) ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ 2013 `ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ `ਚ ਉਸ ਦੇ ਬਿਆਨਾਂ ਦੇ ਆਧਾਰ `ਤੇ ਮਜੀਠੀਆ ਤੋਂ ਵੀ ਪੁੱਛਗਿੱਛ ਹੋਈ ਸੀ । ਮਜੀਠੀਆ ਨੂੰ ਇਸ ਮਾਮਲੇ `ਚ 2021 `ਚ ਨਾਮਜ਼ਦ ਕੀਤਾ ਗਿਆ ਸੀ । ਜਗਦੀਸ਼ ਭੋਲਾ ਇਸ ਪੂਰੇ ਮਾਮਲੇ `ਚ ਇਕ ਪ੍ਰਮੁੱਖ ਨਾਂ ਰਿਹਾ ਹੈ ।








