ਮਲੋਟ, 1 ਮਈ 2026 : ਪੰਜਾਬ ਦੇ ਸ਼ਹਿਰ ਮਲੌਟ (Malout) ਵਿਖੇ ਗਲੀ ਵਿਚ ਸੜਕ ਤੇ ਗੁਟਕਾ ਸਾਹਿਬ (Gutka Sahib) ਦੇ ਅੰਗ ਬਿਖਰੇ ਪਏ ਮਿਲਣ ਨਾਲ ਬੇਅਦਬੀ (Sacrilege) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿੰਨੇ ਅੰਗ ਬਿਖਰੇ ਮਿਲੇ ਹਨ
ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਵਾਰਡ ਨੰਬਰ-10 ਵਿੱਚ ਸਥਿਤ ਛਿੰਦਰਾ ਬਸਤੀ ਦੀ ਗਲੀ ਨੰਬਰ-4 ਵਿੱਚ ਸ੍ਰੀ ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਦੇ ਲਗਭਗ 20 ਅੰਗ ਗਲੀ ਵਿੱਚ ਬਿਖਰੇ ਹੋਏ ਮਿਲੇ ਹਨ । ਦੱਸਣਯੋਗ ਹੈ ਕਿ ਬੇਅਬਦੀ ਖਿਲਾਫ਼ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀ ਇਹ ਪਹਿਲੀ ਘਟਨਾ ਹੈ । ਸਥਾਨਕ ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕੀਤੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ।
ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ
ਡੀ. ਐਸ. ਪੀ. ਹਰਜੀਤ ਸਿੰਘ ਮਾਨ ਅਤੇ ਐਸ. ਐਚ. ਓ. ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ । ਅਨੁਮਾਨ ਹੈ ਕਿ ਗੁਟਕਾ ਸਾਹਿਬ ਕਬਾੜ ਦੇ ਸਮਾਨ ਨਾਲ ਆ ਗਿਆ ਸੀ ਅਤੇ ਕਿਸੇ ਨੇ ਅੰਗ ਗਲੀ ਵਿੱਚ ਬਿਖੇਰ ਦਿੱਤੇ । ਜਗੀਰ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਬਿਖਰੇ ਅੰਗ ਇਕੱਠੇ ਕੀਤੇ ਅਤੇ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਰਖਵਾ ਦਿੱਤੇ। ਹਾਲਾਂਕਿ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ।










