Patiala Help Club Logo

ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ ਸਫਲਦੀਪ ਨਿਕਲਿਆ ਪੁਲਸ ਰਿਕਾਰਡ ਵਿਚ ਗੈਂਗਸਟਰ

ਐਡਮਿੰਟਨ, 6 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਐਡਮਿੰਟਨ ਦੀ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਸਮੇਤ ਇਕ ਪੰਜਾਬੀ ਸਫਲਦੀਪ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਹੋਰ ਕਿਸ ਕਿਸ ਨੂੰ ਕੀਤਾ ਸੀ ਪੁਲਸ ਨੇ ਗ੍ਰਿਫ਼ਤਰ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ (Edmonton) ਵਿੱਚ ਪੁਲਸ ਵਲੋਂ ਜਿਸ ਤੇਜ਼ ਰਫ਼ਤਾਰ ਅਤੇ ਸ਼ੱਕੀ ਢੰਗ ਨਾਲ ਜਾ ਰਹੀ ਇੱਕ ਕਾਰ ਨੂੰ ਰੋਕਿਆ ਗਿਆ ਸੀ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਗੈਰ-ਕਾਨੂੰਨੀ ਹਥਿਆਰ (Illegal weapons) ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਗਏ ਸਨ । ਪੁਲਸ ਨੇ ਬਾਅਦ ਵਿੱਚ ਡਰਾਈਵਰ ਸਫਲਦੀਪ ਸਿੰਘ ਅਤੇ ਉਸਦੇ ਦੋ ਸਾਥੀਆਂ, ਸੰਦੀਪ ਸਿੰਘ ਅਤੇ ਦਿਵਯਾਂਸ਼ੂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੇ ਅਦਾਲਤ ਵਿੱਚ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ, ਜੋ ਮਨਜ਼ੂਰ ਕਰ ਲਈਆਂ ਗਈਆਂ। ਬਾਅਦ ਵਿੱਚ ਸਾਰਿਆਂ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ।

ਪੁਲਸ ਦੇ ਰਿਕਾਰਡ ਵਿਚ ਪਾਇਆ ਗਿਆ ਸਫਲਦੀਪ ਸਿੰਘ ਪੰਜਾਬੀ ਗੈਂਗਸਟਰ

ਸੂਚਨਾ ਮੁਤਾਬਕ ਜ਼ਮਾਨਤ ਮਿਲਣ ਤੋਂ ਬਾਅਦ ਸਫਲਦੀਪ ਸਿੰਘ (Safaldeep Singh) ਨੇ ਆਪਣਾ ਟਿਕਾਣਾ ਬਦਲ ਲਿਆ ਅਤੇ ਕਿਸੇ ਹੋਰ ਸ਼ਹਿਰ ਚਲਾ ਗਿਆ । ਪੁਲਸ ਨੇ ਬਾਅਦ ਵਿੱਚ ਉਸਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ, ਜਿਸ ਵਿੱਚ ਖੁਲਾਸਾ ਹੋਇਆ ਕਿ ਉਹ ਪੰਜਾਬੀ ਮੂਲ ਦਾ ਇੱਕ ਗੈਂਗਸਟਰ ਸੀ ਅਤੇ ਪਹਿਲਾਂ ਹੀ ਕੈਨੇਡਾ ਵਿੱਚ ਲੋੜੀਂਦਾ ਸੀ । ਜਿਸ ਜਾਣਕਾਰੀ ਤੋਂ ਬਾਅਦ ਪੁਲਸ ਨੇ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ । ਜਾਂਚ ਤੋਂ ਪਤਾ ਲੱਗਿਆ ਹੈ ਕਿ ਸਫਲਦੀਪ ਸਿੰਘ ਦੇ ਕੈਨੇਡਾ ਵਿੱਚ ਸਰਗਰਮ ਫੋਰ ਬ੍ਰਦਰਜ਼ ਗੈਂਗ ਨਾਲ ਸਬੰਧ ਸਨ ਤੇ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸ ਕਰਕੇ ਪੰਜਾਬੀ ਮੂਲ ਦੇ ਲੋਕਾਂ ਤੋਂ ਧਮਕੀਆਂ ਦੇ ਕੇ ਪੈਸੇ ਵਸੂਲਦਾ ਸੀ ।

Advertisement