ਗੁਰਦਾਸਪੁਰ, 2 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਬਲਾਕ ਕਾਹਨੂੰਵਾਨ ਦੇ ਪਿੰਡ ਲੁਬਾਣਾ ਦੇ ਇਕ ਵਿਦਿਆਰਥੀ ਵਲੋਂ ਸਜ਼ਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹੈ ਇਹ ਵਿਦਿਆਰਥੀ
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਜਿਸਨੇ ਕਸਬਾ ਦਸੂਆ ਦੇ ਨਾਮੀ ਨਿੱਜੀ ਸਕੂਲ ਪ੍ਰਸ਼ਾਸ਼ਨ (Private school administration) ਤੋਂ ਤੰਗ ਹੋ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ ਦਾ ਨਾਮ ਨਵਜੋਤ ਸਿੰਘ (Navjot Singh) ਹੈ ਤੇ ਉਹ ਸਿਰਫ਼ 15 ਕੁ ਸਾਲਾਂ ਦਾ ਹੈ ।
ਕੀ ਹੈ ਪੂਰਾ ਮਾਮਲਾ
ਸੂਚਨਾ ਮੁਤਾਬਕ ਨਵਜੋਤ ਸਿੰਘ ਜਿਸ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਸੀ ਦੇ ਵਲੋਂ ਉਸਨੂੰ ਮਾਮੂਲੀ ਜਿਹੀ ਗਲਤੀ ਦੇ ਚਲਦਿਆਂ ਸਖ਼ਤ ਸਜ਼ਾ ਦੇਣ ਦੇ ਚਲਦਿਆਂ ਦੋ ਪੀਰੀਅਡ ਧੁੱਪ ਵਿਚ ਖੜ੍ਹਾ ਰੱਖਿਆ ਗਿਆ ਸੀ, ਜਿਸ ਤੋਂ ਦੁਖੀ ਹੋ ਕੇ ਨਵਜੋਤ ਸਿੰਘ ਵਲੋਂ ਕੋਈ ਜਹਿਰੀਲੀ ਚੀਜ਼ (Poisonous thing) ਨਿਗਲ ਲਈ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਨਵਜੋਤ ਸਿੰਘ ਸੰਸਕਾਰ ਵੀ ਕਰ ਦਿੱਤਾ ਗਿਆ।ਇਸ ਮੌਕੇ ਪਹੁੰਚੇ ਸਕੂਲੀ ਬੱਚਿਆਂ ਵਲੋਂ ਸਕੂਲ ਪ੍ਰਸ਼ਾਸਨ ਦੀਆਂ ਵਧੀਆਂ ਬਾਰੇ ਵੀ ਦੱਸਿਆ ਗਿਆ।
ਕੀ ਆਖਿਆ ਡੀ. ਐਸ. ਪੀ. ਨੇ
ਉਪਰੋਕਤ ਘਟਨਾ ਸਬੰਧੀ ਭੈਣੀ ਮੀਆਂ ਖਾਨ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸਕੂਲ ਮੈਨੇਜਮੈਂਟ ਵਿਰੁੱਧ ਕੇਸ ਦਰਜ (Case registered) ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।










