ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ਤੇ ਡਰਾਉਣ ਧਮਕਾਉਣ ਦੇ ਦੋਸ਼

ਮੋਗਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਦੇ ਐਸ. ਡੀ. ਐਮ. ਵਲੋਂ ਡੀ. ਸੀ. ਮੋਗਾ (D. C. Moga) ਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇ਼ਸ਼ਾਨ ਕਰਨ ਤੇ ਡਰਾਉਣ-ਧਮਕਾਉਣ (intimidate) ਦੇ ਦੋਸ਼ ਲਗਾਏ ਗਏ ਹਨ ।

ਕੌਣ ਹਨ ਇਹ ਐਸ. ਡੀ. ਐਮ.

ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਘਾ ਪੁਰਾਣਾ ਦੇ ਜਿਸ ਐਸ. ਡੀ. ਐਮ. (S. D. M.) ਨੇ ਜਿਸ ਡਿਪਟੀ ਕਮਿਸ਼ਨਰ ਤੇ ਉਸਨੂੰ ਮਾਨਸਿਕ ਤੌਰ ਤੇ ਪ੍ਰੇ਼ਸ਼ਾਨ ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਹਨ ਵਿਚ ਐਸ. ਡੀ. ਐਮ. ਭਵਦੀਪ ਸਿੰਘ ਵਾਲੀਆ (Bhavdeep Singh Walia) ਹਨ । ਐਸ. ਡੀ. ਐਮ. ਨੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਚਲਦਿਆਂ ਜਿਥੇ ਨਿਰਪੱਖ ਜਾਂਚ ਕੀਤੀ ਜਾਵੇ ਉਥੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਬਣਾਇਆ ਜਾਵੇ ਤੇ ਪ੍ਰੇਸ਼ਾਨੀ ਰੋਕੀ ਜਾਵੇ । ਇਸ ਤੋਂ ਇਲਾਵਾ ਐਸ. ਡੀ. ਐਮ. ਨੇ ਮੋਗਾ ਜਿਲੇ ਤੋਂ ਇਕ ਮਹੀਨੇ ਦੀ ਛੁੱਟੀ ਦੇ ਨਾਲ-ਨਾਲ ਤਬਾਦਲੇ ਦੀ ਵੀ ਬੇਨਤੀ ਕੀਤੀ ਹੈ ।

ਕੀ ਆਖਿਆ ਡੀ. ਸੀ. ਮੋਗਾ ਨੇ

ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ (Sagar Setia) ਨੇ ਦੋਸ਼ ਨੂੰ ਨਕਾਰਦਿਆਂ ਆਖਿਆ ਹੈ ਕਿ ਇਹ ਬੇਬੁਨਿਆਦ ਹਨ।ਜਾਣਕਾਰੀ ਅਨੁਸਾਰ ਮਾਮਲੇ ਦੇ ਕੋਰਟ ਵਿਚ ਪਹੁੰਚਣ ਦੀਆਂ ਕਿਆਸਰਾਈਆਂ ਹਨ ।