Patiala Help Club Logo

ਓਡੀਸ਼ਾ `ਚ ਆਮਦਨ ਤੋਂ ਵੱਧ ਜਾਇਦਾਦ ਮਿਲਣ `ਤੇ ਸੀਨੀਅਰ ਇੰਜੀਨੀਅਰ ਗ੍ਰਿਫ਼ਤਾਰ

ਭੁਵਨੇਸ਼ਵਰ, 10 ਅਪ੍ਰੈਲ 2026 : ਓਡੀਸ਼ਾ (Odisha) ਦੇ ਜਲ ਸੋਮਿਆਂ ਬਾਰੇ ਵਿਭਾਗ ਦੇ ਇਕ ਸੀਨੀਅਰ ਇੰਜੀਨੀਅਰ (Senior Engineer) ਨੂੰ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਦੇ ਮਾਮਲੇ `ਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ

ਵਿਜੀਲੈਂਸ ਵਿਭਾਗ (Vigilance Department) ਨੇ ਵਧੀਕ ਮੁੱਖ ਇੰਜੀਨੀਅਰ (ਡੈਮ ਸੇਫਟੀ) ਰਾਜੇਸ਼ ਚੰਦਰ ਮੋਹੰਤੀ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਜੁੜੇ 6 ਟਿਕਾਣਿਆਂ `ਤੇ ਇਕੋ ਸਮੇਂ ਛਾਪੇਮਾਰੀ ਕੀਤੀ ਸੀ । ਛਾਪੇ ਦੌਰਾਨ ਭੁਵਨੇਸ਼ਵਰ `ਚ 3 ਮੰਜਿ਼ਲਾ ਆਲੀਸ਼ਾਨ ਮਕਾਨ ਅਤੇ ਢੱਕਨਾਲ `ਚ ਇਕ ਫਾਰਮ ਹਾਊਸ ਦਾ ਪਤਾ ਲੱਗਾ । ਜਾਂਚ `ਚ ਇਹ ਵੀ ਸਾਹਮਣੇ ਆਇਆ ਕਿ ਇੰਜੀਨੀਅਰ ਦੇ ਨਾਂ `ਤੇ ਭੁਵਨੇਸ਼ਵਰ ਅਤੇ ਢੱਕਨਾਲ `ਚ 8 ਮਹਿੰਗੇ ਪਲਾਟ ਹਨ ।

ਅਧਿਕਾਰੀਆਂ ਵਲੋੋਂ ਲਈ ਤਲਾਸ਼ੀ  ਦੌਰਾਨ ਕੀ ਕੀ ਜਬਤ ਕੀਤਾ ਗਿਆ

ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 6.23 ਲੱਖ ਰੁਪਏ ਨਕਦ, 1.81 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਜਮ੍ਹਾ ਰਾਸ਼ੀ, ਲੱਗਭਗ 350 ਗ੍ਰਾਮ ਸੋਨੇ ਦੇ ਗਹਿਣੇ ਅਤੇ ਚਾਰ-ਪਹੀਆ ਵਾਹਨ ਜ਼ਬਤ ਕੀਤੇ । ਇਸ ਮਾਮਲੇ `ਚ ਕਟਕ `ਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਵਿਜੀਲੈਂਸ ਵਿਭਾਗ ਹੁਣ ਮਾਮਲੇ ਦੀ ਅਗਲੇਰੀ ਜਾਂਚ ਕਰ ਰਿਹਾ ਹੈ ।

Advertisement