ਬਿਹਾਰ, 21 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਬਿਹਾਰ (Bihar) ਵਿਖੇ ਬਿਜਲੀ ਡਿੱਗਣ ਅਤੇ ਤੂਫਾਨ (Storm) ਦੇ ਚਲਦਿਆਂ ਕਈਆਂ ਲੋਕਾਂ ਦੀ ਮੌਤ (Death) ਤੇ ਕਈਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ ।
ਕਿੰਨੇ ਹੋਏ ਹਨ ਜ਼ਖਮੀ ਤੇ ਕਿੰਨੇ ਉਤਰੇ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਅਤੇ ਵੱਖ-ਵੱਖ ਸ਼ਹਿਰਾਂ ਵਿਚ ਬਿਜਲੀ ਡਿੱਗਣ (Lightning strike) ਅਤੇ ਤੂਫਾਨ ਦੇ ਕਾਰਨ ਜੋ ਪੰਜ ਲੋਕਾਂ ਦੀ ਮੌਤ ਦੇ 10 ਦੇ ਕਰੀਬ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਗਯਾਜੀ ਵਿਚ ਦੋ ਲੋਕਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ । ਇਸੇ ਤਰ੍ਹਾਂ ਜਮੂਈ ਦੇ ਚਕਾਈ ਵਿੱਚ ਇੱਕ 15 ਸਾਲਾ ਵਿਦਿਆਰਥਣ ਰਾਗਿਨੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਅਤੇ ਮੋਕਾਮਾ ਦੇ ਤਾਲ ਇਲਾਕੇ ਵਿਚ ਬਿਜਲੀ ਡਿੱਗਣ ਨਾਲ ਦਸ ਮਜ਼ਦੂਰ ਝੁਲਸ (Worker burn) ਗਏ । ਇਸ ਦੌਰਾਨ ਪਟਨਾ, ਨਾਲੰਦਾ ਅਤੇ ਮੁਜ਼ੱਫਰਪੁਰ ਵਿਚ ਖਜੂਰ ਦੇ ਦਰੱਖ਼ਤਾਂ `ਤੇ ਵੀ ਬਿਜਲੀ ਡਿੱਗੀ, ਜਿਸ ਕਾਰਨ ਉਹ ਸੜ ਗਏ ।
ਬਿਜਲੀ ਡਿੱਗਣ ਕਰਕੇ ਲੱਗ ਗਈ ਖਜੂਰ ਦੇ ਦਰੱਖਤਾਂ ਨੂੰ ਅੱਗ
ਸਮਸਤੀਪੁਰ ਵਿਚ ਬਿਜਲੀ ਇਕੋ ਸਮੇਂ ਕਈ ਖਜੂਰ ਦੇ ਦਰੱਖ਼ਤਾਂ `ਤੇ ਡਿੱਗ ਪਈ, ਜਿਸ ਨਾਲ ਉਨ੍ਹਾਂ ਨੂੰ ਅੱਗ ਲੱਗ ਗਈ । ਅਰਰੀਆ ਵਿੱਚ ਤੂਫ਼ਾਨ ਕਾਰਨ ਕੰਧ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਨੂੰ ਰਾਜਧਾਨੀ ਸਮੇਤ 15 ਜਿ਼ਲ੍ਹਿਆਂ ਵਿੱਚ ਭਾਰੀ ਤੂਫ਼ਾਨ ਅਤੇ ਮੀਂਹ ਪਿਆ ਅਤੇ ਛੇ ਸ਼ਹਿਰਾਂ ਵਿੱਚ ਗੜੇ ਪਏ।










