ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ

ਮੋਗਾ, 14 ਮਾਚਚ 2026 : ਪੰਜਾਬ ਦੇ ਜਿਲਾ ਮੋਗਾ ਵਿਖੇ ਬਦਲਾਅ ਰੈਲੀ (Badlaw rally) ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ (Union Home Minister) ਅਮਿਤ ਸ਼ਾਹ ਨੇ ਸ਼ਮੂਲੀਅਤ ਕਰਕੇ ਕਈ ਐਲਾਨ ਕੀਤੇ ।

ਕੀ ਆਖਿਆ ਇਸ ਮੌਕੇੇ ਅਮਿਤ ਸ਼ਾਹ ਨੇ

ਇਸ ਮੌਕੇ ਮੋਗਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ (Amit Shah) ਨੇ ਐਲਾਨ ਕੀਤਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ । ਜਿਸ ਨਾਲ ਅਕਾਲੀ ਦਲ ਨਾਲ ਗੱਠਜੋੜ ਬਾਰੇ ਕਿਆਸਅਰਾਈਆਂ ਨੂੰ ਖਤਮ ਕਰ ਦਿੱਤਾ । ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਆਪਣਾ ਭਾਸ਼ਣ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂ ਕਰਨਾ ਚਾਹੁੰਦਾ ਹਾਂ । ਮੇਰੇ ਸਿਰ `ਤੇ ਜੋ ਪੱਗ ਦਿਖਾਈ ਦਿੰਦੀ ਹੈ ਉਹ ਉਸ ਕਰਜ਼ ਦਾ ਪ੍ਰਤੀਕ ਹੈ ਜੋ ਸਾਰਾ ਭਾਰਤ ਗੁਰੂ ਘਰ ਪ੍ਰਤੀ ਅਦਾ ਕਰਦਾ ਹੈ । ਇਹ ਅਮਰ ਸ਼ਹੀਦ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੀ 350ਵੀਂ ਵਰ੍ਹੇਗੰਢ ਹੈ । ਉਨ੍ਹਾਂ ਨੂੰ ਭਾਰਤ ਦੀ ਢਾਲ ਕਿਹਾ ਜਾਂਦਾ ਸੀ । ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ । ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ, ਤਾਂ ਇਸ ਦੇਸ਼ ਵਿੱਚ ਕੋਈ ਹਿੰਦੂ ਨਾ ਬਚਦਾ ।

ਪੰਜਾਬ ਨਸਿ਼ਆਂ ਤੋਂ ਮੁਕਤੀ ਲਈ ਲੋੜ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ

ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸਿਆਂ ਤੋਂ ਮੁਕਤ ਕਰਨਾ ਹੈ ਤਾਂ ਸਾਨੂੰ ਭਾਜਪਾ ਦੀ ਡਬਲ-ਇੰਜਣ ਸਰਕਾਰ ਦੀ ਲੋੜ ਹੈ । ਪੰਜਾਬ ਕਰਜ਼ੇ, ਨਸਿ਼ਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੇ ਆਤੰਕ ਨਾਲ ਤਬਾਹ ਹੋ ਗਿਆ ਹੈ । ਉਦਯੋਗ ਪੰਜਾਬ ਛੱਡ ਰਹੇ ਹਨ । ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਜੇਕਰ ਤੁਸੀਂ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਖਤਮ ਕਰਨਾ ਚਾਹੁੰਦੇ ਹੋ, ਤਾਂ ਭਾਜਪਾ ਨੂੰ ਇੱਕ ਮੌਕਾ ਦਿਓ । ਗ੍ਰਹਿ ਮੰਤਰੀ (Home Minister) ਨੇ ਕਿਹਾ ਕਿ ਸਾਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ 19 ਪ੍ਰਤੀਸ਼ਤ ਵੋਟ ਮਿਲੇ । ਜਿੱਥੇ ਵੀ ਸਾਨੂੰ 19 ਪ੍ਰਤੀਸ਼ਤ ਵੋਟ ਮਿਲੇ, ਉੱਥੇ ਅਗਲੀ ਸਰਕਾਰ ਭਾਜਪਾ ਦੀ ਬਣਦੀ ਹੈ। ਇਹ ਕਈ ਰਾਜਾਂ ਵਿੱਚ ਹੋਇਆ ਹੈ । ਹੁਣ ਪੰਜਾਬ ਦੀ ਵਾਰੀ ਹੈ ।