Patiala Help Club Logo

ਚਿੰਨੀ ਕੁਬਾਹੇੜੀ ਕਤਲ ਕਾਂਡ ਦੇ ਸ਼ੂਟਰ ਦੀ ਅਦਾਲਤ ਵਿਚ ਨਹੀਂ ਹੋ ਸਕੀ ਪੇੇਸ਼ੀ

ਚੰਡੀਗੜ੍ਹ, 13 ਨਵੰਬਰ 2026 : ਚੰਡੀਗੜ੍ਹ ਵਿਖੇ ਵਾਪਰੇ ਚਿੰਨੀ ਕੁਬਾਹੇੜੀ ਕਤਲਕਾਂਡ (Chinni Kubaheri Murder Case) ਦੇ ਮੁੱਖ ਸ਼ੂਟਰ ਜਿਸਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿਚ ਪੇਸ਼ (Appearing in court) ਕਰਨਾ ਸੀ ਦੀ ਪੇਸ਼ੀ ਨਹੀਂ ਹੋ ਸਕੀ ।

ਕੀ ਕਾਰਨ ਰਿਹਾ ਚੰਡੀਗੜ੍ਹ ਅਦਾਲਤ ਵਿਚ ਪੇਸ਼ ਨਾ ਹੋ ਸਕਣ ਦਾ

ਮਿਲੀ ਜਾਣਕਾਰੀ ਅਨੁਸਾਰ ਚਿੰਨੀ ਕੁਬਾਹੇੜੀ ਕਤਲ ਕਾਂਡ ਦੇ ਜਿਸ ਮੁੱਖ ਸ਼ੂਟਰ (Main Shooter) ਨੂੰ ਅੱਜ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਜੋ ਵੀਡੀਓ ਕਾਨਫਰੈਂਸਿੰਗ (Video Conferencing) ਰਾਹੀਂ ਪਟਿਆਲਾ ਜੇਲ ਵਿਚੋਂ ਪੇਸ਼ ਕੀਤਾ ਜਾਣਾ ਸੀ ਪਰ ਪੇਸ਼ ਨਹੀਂ ਕੀਤਾ ਜਾ ਸਕਿਆ ਦਾ ਮੁੱਖ ਕਾਰਨ ਪਟਿਆਲਾ ਜੇਲ ਵਿਚ ਬਿਜਲੀ ਸਪਲਾਈ ਦਾ ਠੱਪ ਹੋ ਜਾਣਾ ਹੈ ।

ਕੌਣ ਹੈ ਇਹ ਮੁੱਖ ਸ਼ੂਟਰ

ਪ੍ਰਾਪਤ ਸੂਚਨਾ ਮੁਤਾਬਕ ਪਟਿਆਲਾ ਜੇਲ (Patiala Jail) ਵਿਚ ਬੰਦ ਉਪਰੋਕਤ ਕਤਲ ਕਾਂਡ ਦੇ ਜਿਸ ਮੁੱਖ ਸ਼ੂਟਰ ਨੂੰ ਅੱਜ ਚੰਡੀਗੜ੍ਹ ਜਿਲਾ ਅਦਾਲਤ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਿਆ ਦੀ ਪਛਾਣ ਰਾਜਨ ਉਰਫ਼ ਪਿਊਸ਼ ਪਹਿਲਵਾਨ ਦੇ ਤੌਰ ‘ਤੇ ਹੋਈ ਹੈ ।

ਜੱਜ ਨੇ ਕੀ ਹੁਕਮ ਦਿੱਤੇ

ਉਪਰੋਕਤ ਕਤਲ ਕਾਂਡ ਦੇ ਜਿਸ ਮੁੱਖ ਸ਼ੂਟਰ ਨੂੰ ਅੱਜ ਚੰਡੀਗੜ੍ਹ ਜਿਲਾ ਅਦਾਲਤ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਪਟਿਆਲਾ ਜੇਲ ਵਿਚ ਸਪਲਾਈ ਠੱਪ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ ਦੇ ਚਲਦਿਆਂ ਜੱਜ ਵਲੋਂ ਰਾਜਨ ਨੂੰ ਅਗਲੀ ਸੁਣਵਾਈ ‘ਤੇ 16 ਨਵੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ । ਦੱਸਣਯੋਗ ਹੈ ਕਿ ਬੁੜੈਲ ਜੇਲ੍ਹ ਅਤੇ ਕਰਨਾਲ ਜੇਲ੍ਹ `ਚ ਬੰਦ ਹੋਰ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ।

Advertisement

punjab hockey
Meeting