ਚੰਡੀਗੜ੍ਹ, 13 ਨਵੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਔਰਤ ਦਾ ਪੁਲਸ ਹੈਡ ਕੁਆਰਟਰ ਦੇ ਨੇੜੇ ਹੀ ਪੱਥਰ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਪੁਲਸ ਕਰ ਰਹੀ ਹੈ ਕਤਲ ਦੇ ਘਟਨਾਕ੍ਰਮ ਦੀ ਜਾਂਚ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਪੁਲਸ ਹੈਡ ਕੁਆਰਟਰ ਦੇ ਨੇੜੇ ਹੀ ਇਕ ਔਰਤ ਦਾ ਪੱਥਰਾਂ ਨਾਲ ਕੁਚਲ ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈੈ ਦੀ ਸੂਚਨਾ ਜਦੋਂ ਪੁਲਸ ਨੂੰ ਇਕ ਰਾਹਗੀਰ ਵਲੋਂ ਦਿੱਤੀ ਗਈ ਤਾਂ ਪੁਲਸ ਅਤੇ ਫਾਰੈਂਸਿਕ ਵਿਭਾਗ (Forensic Department) ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ । ਪੁਲਸ ਵਲੋਂ ਲਾਸ਼ ਦੇ ਹੱਥ ਜੋ ਇਕ ਟੈਟੂ ਲਿਖਿਆ ਪਾਇਆ ਗਿਆ ਹੈ ਤੇ ਸਿ਼ਖਾ ਯੂ. ਪੀ. ਮਿਲਿਆ ਹੈ ।
ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ
ਉਪਰੋਕਤ ਵਾਪਰੇ ਕਤਲ ਘਟਨਾਕ੍ਰਮ ਦੀ ਜਾਂਚ ਕਰਨ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਲਈ ਸਬੰਧਤ ਖੇਤਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।
ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੀਤਾ ਕੇਸ ਦਰਜ
ਚੰਡੀਗੜ੍ਹ ਵਿਖੇ ਔਰਤ ਦੀ ਮਿਲੀ ਲਾਸ਼ ਮਾਮਲੇ ਵਿਚ ਚੰਡੀਗੜ੍ਹ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਕੇ ਜਾਂਚ ਅੱਗੇ ਸ਼ੁਰੂ ਕਰ ਦਿੱਤੀ ਗਈ ਹੈ ।









