ਫਰੀਦਕੋਟ, 1 ਅਪੈ੍ਲ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਪਿੰਡ ਪੰਜਗਰਾਈਆਂ ਵਿਖੇ ਇਕ ਸੜਕ ਹਾਦਸੇ (Road accidents) ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਫਰੀਦਕੋਟ ਦੇ ਪਿੰਡ ਪੰਜਗਰਾਈਆਂ (Village Panjgrayan) ਵਿਖੇ ਜੋ ਐਕਟੀਵਾ ਦੇ ਟ੍ਰੈਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਯਾਨੀ ਕਿ ਰਿਸ਼ਤੇ ਵਿਚ ਭਰਾ-ਭੈਣ ਦੀ ਮੌਤ ਹੋ ਗਈ ਹੈ ਦੀ ਪਛਾਣ ਪੰਜਗਰਾਈਆਂ ਵਾਸੀ ਬੋਹੜ ਸਿੰਘ ਤੇ ਅਮਨਦੀਪ ਕੌਰ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਬੋਹੜ ਸਿੰਘ ਨੇ ਮੌਕੇ ਤੇ ਹੀ ਅਮਨਦੀਪ ਕੌਰ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ।
ਕੀ ਦੱਸਿਆ ਪੰਜਗਰਾਈ ਪੁਲਸ ਚੌਂਕੀ ਦੇ ਇੰਚਾਰਜ ਨੇ
ਪੰਜਗਰਾਈ ਚੌਕੀ ਦੀ ਪੁਲਸ ਨੇ ਮੌਕੇ `ਤੇ ਪਹੁੰਚ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ `ਤੇ ਕਾਰਵਾਈ ਕਰ ਰਹੀ ਸੀ । ਪੰਜਗਰਾਈ ਚੌਂਕੀ ਦੇ ਇੰਚਾਰਜ ਏ. ਐੱਸ. ਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਐਕਟੀਵਾ `ਤੇ ਕੋਟਕਪੂਰਾ ਨੂੰ ਕਿਸੇ ਕੰਮ ਜਾ ਰਹੇ ਸਨ ਕਿ ਪੰਜਗਰਾਈ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਉਨ੍ਹਾਂ ਦੀ ਐਕਟੀਵਾ ਸੜਕ `ਤੇ ਖੜ੍ਹੇ ਟਰੈਕਟਰ ਟਰਾਲੀ (Tractor trolley) ਨਾਲ ਟਕਰਾ ਗਈ । ਬੋਹੜ ਸਿੰਘ 3 ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ ਜਦੋਂ ਕਿ ਅਮਨਦੀਪ ਕੌਰ ਦੇ 10 ਅਤੇ 7 ਸਾਲ ਦੇ ਦੋ ਬੱਚੇ ਹਨ ।










