ਪਟਿਆਲਾ, 6 ਨਵੰਬਰ 2026 : ਜਿਲਾ ਪਟਿਆਲਾ ਅੰਦਰ ਪਰਾਲੀ ਸਾੜਨ (Stubble burning) ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿਲਾ ਪ੍ਰਸ਼ਾਸਨ ਵਲੋਂ ਛੇ ਉਡਣ ਦਸਤਿਆਂ ਦਾ ਗਠਨ ਕੀਤੇ ਜਾਣ ਦਾ ਸਮਾਚਾਰ ਹੈ ।
ਕਿਹੜੀ-ਕਿਹੜੀ ਥਾਂ ਲਈ ਕੀਤਾ ਗਿਆ ਛੇ ਉਡਣ ਦਸਤਿਆਂ ਦਾ ਗਠਨ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿ਼ਲ੍ਹੇ ਵਿੱਚ ਜੋ ਝੋਨੇ ਦੀ ਪਰਾਲੀ ਨੂੰ ਅੱਗ (Burning the stubble) ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਇਸ ਸਬੰਧੀ ਨਿਗਰਾਨੀ ਹੋਰ ਮਜ਼ਬੂਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਛੇ ਉਡਣ ਦਸਤੇ (ਫਲਾਇੰਗ ਸਕੁਐਡ) ਟੀਮਾਂ ਦਾ ਗਠਨ ਕੀਤਾ ਗਿਆ ਹੈ ਉਨ੍ਹਾਂ ਥਾਵਾਂ ਵਿਚ ਨਾਭਾ, ਪਟਿਆਲਾ, ਪਾਤੜਾਂ, ਸਮਾਣਾ, ਰਾਜਪੁਰਾ ਅਤੇ ਦੂਧਨਸਾਧਾਂ ਖੇਤਰ ਸ਼ਾਮਲ ਹਨ, ਜਿਨ੍ਹਾਂ ਲਈ ਵੱਖ-ਵੱਖ ਫਲਾਇੰਗ ਸਕੁਐਡ ਟੀਮਾਂ ਵੀ ਬਣਾਈਆਂ ਗਈਆਂ ਹਨ ।
ਹਰੇਕ ਟੀਮ ਵਿਚ ਕੀਤਾ ਗਿਆ ਹੈ ਸਿਵਲ ਤੇ ਪੁਲਸ ਅਧਿਕਾਰੀ ਨੂੰ ਸ਼ਾਮਲ
ਉਪਰੋਕਤ ਮਾਮਲੇ ਸਬੰਧੀ ਜੋ ਜਿਲਾ ਪਟਿਆਲਾ ਵਿਚ ਛੇ ਉਡਣ ਦਸਤਿਆਂ (Six Flying Squads) ਦਾ ਗਠਨ ਕੀਤਾ ਗਿਆ ਹੈ ਦੇ ਵਿਚ ਡਿਪਟੀ ਕਮਿਸ਼ਨਰ ਵਲੋਂ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਪੁਲਸ ਅਧਿਕਾਰੀਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਜਿਨ੍ਹਾਂ ਵਿਚ ਨਾਭਾ ਸਬ-ਡਵੀਜ਼ਨ ਵਿੱਚ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਇਸ਼ਾ ਸਿੰਗਲ ਤੇ ਐਸ. ਪੀ. (ਟੈ੍ਫਿਕ) ਅਸ਼ੋਕ ਕੁਮਾਰ ਦੀ ਟੀਮ, ਪਟਿਆਲਾ ਸਬ-ਡਵੀਜਨ ਵਿੱਚ ਏ. ਡੀ. ਸੀ. (ਸ਼ਹਿਰੀ) ਵਿਕਾਸ ਨਵਰੀਤ ਕੌਰ ਸੇਖੋਂ ਤੇ ਐਸ. ਪੀ. (ਸਿਟੀ) ਮੋਹਿਤ ਅਗਰਵਾਲ ਸ਼ਾਮਲ ਹਨ।
ਇਸੇ ਤਰ੍ਹਾਂ ਪਾਤੜਾਂ ਲਈ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੋਹਿੰਦਰਜੀਤ ਸਿੰਘ ਤੇ ਐਸ. ਪੀ. (ਜਾਂਚ) ਰਾਜੇਸ਼ ਛਿੱਬੜ, ਸਮਾਣਾ ਸਬ-ਡਵੀਜ਼ਨ ਲਈ ਵਧੀਕ ਮੁੱਖ ਪ੍ਰਸ਼ਾਸਕ ਪੀ. ਡੀ. ਏ. ਪਟਿਆਲਾ ਪਰਮਦੀਪ ਸਿੰਘ ਅਤੇ ਐਸ. ਪੀ. (ਜਾਂਚ) ਰਾਜੇਸ਼ ਛਿੱਬੜ, ਰਾਜਪੁਰਾ ਲਈ ਏ. ਐਮ. ਡੀ. ਪੀ. ਆਰ. ਟੀ. ਸੀ. ਨਵਦੀਪ ਕੁਮਾਰ ਅਤੇ (ਡੀ. ਐਸ. ਪੀ. ਸਾਈਬਰ ਕਰਾਈਮ) ਗੁਰਵੀਰ ਸਿੰਘ ਅਤੇ ਦੂਧਨਸਾਧਾਂ ਸਬ-ਡਵੀਜਨ ਲਈ ਰੀਜਨਲ ਟ੍ਰਾਂਸਪੋਰਟ ਅਫ਼ਸਰ ਪੂਨਮਪ੍ਰੀਤ ਕੌਰ ਅਤੇ ਐਸ. ਪੀ. (ਟੈ੍ਰਫਿਕ) ਅਸ਼ੋਕ ਕੁਮਾਰ ਦੀ ਟੀਮ ਬਣਾਈ ਗਈ ਹੈ ।








