ਕਰਨਾਟਕ `ਚ ਸਾਫਟਵੇਅਰ ਇੰਜੀਨੀਅਰ ਜੋੜੇ ਨੇ ਕੀਤੀ ਖੁਦਕੁਸ਼ੀ

ਬੈਂਗਲੁਰੂ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਬੈਂਗਲੁਰੂ ਵਿਖੇ ਇਕ ਪਤੀ-ਪਤਨੀ ਜੋੜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਕਰਨਾਟਕ ਦੇ ਬੈਂਗਲੁਰੂ (Bangalore) `ਚ ਸਾਫਟਵੇਅਰ ਇੰਜੀਨੀਅਰ ਪਤੀ-ਪਤਨੀ ਨੇ ਕਥਿਤ ਤੌਰ `ਤੇ ਖੁਦਕੁਸ਼ੀ ਕਰ ਲਈ । ਪੁਲਸ ਨੇ ਦੱਸਿਆ ਕਿ ਪਤੀ-ਪਤਨੀ (Husband and wife) ਹੈਦਰਾਬਾਦ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਭਾਨੂ ਚੰਦਰ ਰੈੱਡੀ (ਬਾਬੂ ਰੈੱਡੀ) ਅਤੇ ਉਨ੍ਹਾਂ ਦੀ ਪਤਨੀ ਸ਼ਾਜ਼ੀਆ ਵਜੋਂ ਹੋਈ ਹੈ । ਦੋਵੇਂ ਨਿੱਜੀ ਕੰਪਨੀਆਂ `ਚ ਸਾਫਟਵੇਅਰ ਇੰਜੀਨੀਅਰ ਦੇ ਤੌਰ `ਤੇ ਕੰਮ ਕਰਦੇ ਸਨ ।

ਕੀ ਦੱਸਿਆ ਪੁਲਸ ਨੇ

ਪੁਲਸ ਮੁਤਾਬਕ ਰੈੱਡੀ ਨੇ ਸੋਮਵਾਰ ਰਾਤ ਆਪਣੇ ਘਰ `ਚ ਫਾਹੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਅਤੇ ਉਸ ਨੂੰ ਮ੍ਰਿਤਕ ਦੇਖ ਕੇ ਸ਼ਾਜ਼ੀਆ ਨੇ ਉਸੇ ਇਮਾਰਤ ਦੀ 17ਵੀਂ ਮੰਜਿ਼ਲ ਤੋਂ ਕਥਿਤ ਤੌਰ `ਤੇ ਛਾਲ ਮਾਰ ਦਿੱਤੀ । ਰੈੱਡੀ ਅਤੇ ਸ਼ਾਜ਼ੀਆ ਦੇ ਵਿਆਹ ਨੂੰ ਲੱਗਭਗ 9 ਸਾਲ ਹੋ ਗਏ ਸਨ ਅਤੇ ਉਹ ਪਹਿਲਾਂ ਸਹਿ-ਜੀਵਨ `ਲਿਵ-ਇਨ` `ਚ ਰਹਿੰਦੇ ਸਨ । ਪੁਲਸ ਨੇ ਦੱਸਿਆ ਕਿ ਕੋਥਨੂਰ ਥਾਣੇ `ਚ ਮਾਮਲਾ ਦਰਜ (Case registered) ਕਰ ਕੇ ਜਾਂਚ ਕੀਤੀ ਜਾ ਰਹੀ ਹੈ ।