Patiala Help Club Logo

ਮਹਾਰਾਸ਼ਟਰ ਵਿਚ ਮਾਪਿਆਂ ਸਮੇਤ ਪੁੱਤਰ ਦੀ ਵੀ ਹੋਈ ਪਹਾੜੀ ਤੋਂ ਡਿੱਗਣ ਕਾਰਨ ਮੌਤ

ਮਹਾਰਾਸ਼ਟਰ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਛਤਰਪਤੀ ਸੰਭਾਜੀਨਗਰ ਵਿਖੇ ਖੁਦਕੁਸ਼ੀ (Suicide) ਕਰਨ ਲਈ ਪਹਾੜ ‘ਤੇ ਚੜ੍ਹੇ ਪੁੱਤਰ ਸਮੇਤ ਮਾਪਿਆਂ ਦੀ ਵੀ ਡਿੱਗਣ ਕਾਰਨ ਮੌਤ ਹੋਈ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ (Chhatrapati Sambhajinagar) ਵਿਖੇ ਬੀਤੇ ਦਿਨੀਂ ਜੋ ਕਿਸੇ ਗੱਲ ਨੂੰ ਲੈ ਕੇ ਪਹਾੜੀ ਤੇ ਚੜ੍ਹ ਕੇ ਖੁਦਕੁਸ਼ੀ ਕਰਨ ਲਈ ਵਾਰ-ਵਾਰ ਖਾਈ ਵੱਲ ਪੁੱਤਰ ਵਲੋਂ ਜਾਇਆ ਜਾ ਰਿਹਾ ਸੀ ਨੂੰ ਅਜਿਹਾ ਕਰਨ ਤੋਂ ਰੋਕਦੇ-ਰੋਕਦੇ ਜੋ ਮਾਤਾ-ਪਿਤਾ ਵੀ ਪੁੱਤਰ ਸਮੇਤ ਪਹਾੜੀ ਤੋਂ ਖਾਈ ਵਿਚ ਡਿੱਗ ਕੇ ਮੌਤ (Death) ਦੇ ਘਾਟ ਉਤਰ ਗਏ ਹਨ ਵਿਚ ਤਿੰਨਾਂ ਮ੍ਰਿਤਕਾਂ ਦੀ ਪਛਾਣ 48 ਸਾਲਾ ਚੰਦਗੁੜੇ, ਉਨ੍ਹਾਂ ਦੀ ਪਤਨੀ ਸੰਗੀਤਾ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਕੁਨਾਲ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੇ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਮੋਬਾਈਲ ਫੋਨ ਨੂੰ ਲੈ ਕੇ ਘਰੇਲੂ ਝਗੜੇ ਕਾਰਨ ਪਹਾੜੀ ਤੋਂ ਡਿੱਗਣ ਨਾਲ ਪਰਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ । ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਵਲੂਜ ਐਮ. ਆਈ. ਡੀ. ਸੀ. ਥਾਣਾ ਖੇਤਰ ਦੇ ਤਿਸਗਾਓਂ ਖੇਤਰ ਵਿਚ ਵਾਪਰੀ ਹੈ ਸ਼ਹਿਰ ਦੇ ਝਲਟਾ ਫਾਟਾ ਖੇਤਰ ਦੇ ਵਸਨੀਕ ਹਨ । ਅਧਿਕਾਰੀਆਂ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਕੁਨਾਲ, ਨਵਾਂ ਮੋਬਾਈਲ ਫੋਨ ਮੰਗਣ ’ਤੇ ਅਪਣੇ ਮਾਪਿਆਂ ਨਾਲ ਝਗੜੇ ਤੋਂ ਗੁੱਸੇ ਵਿਚ ਪਹਾੜੀ ’ਤੇ ਚੜ੍ਹ ਗਿਆ ।

ਮਾਤਾ-ਪਿਤਾ ਦੋਵੇਂ ਪੁੱਤਰ ਨੂੰ ਸ਼ਾਂਤ ਕਰਨ ਲਈ ਪਹਾੜ੍ਹੀ ਤੇ ਗਏ ਸੀ ਚੜ੍ਹ

ਉਨ੍ਹਾਂ ਕਿਹਾ ਕਿ ਅਪਣੇ ਪੁੱਤਰ ਦੀ ਸੁਰੱਖਿਆ ਲਈ ਚਿੰਤਤ, ਮੁਰਲੀਧਰ ਅਤੇ ਸੰਗੀਤਾ ਉਸ ਦੇ ਪਿੱਛੇ-ਪਿੱਛੇ ਪਹਾੜੀ ਦੀ ਚੋਟੀ ’ਤੇ ਗਏ ਤਾਂ ਜੋ ਉਸ ਨੂੰ ਸ਼ਾਂਤ ਕਰ ਸਕਣ । ਝਗੜੇ ਦੀ ਜਾਣਕਾਰੀ ਮਿਲਣ ’ਤੇ ਸਥਾਨਕ ਪਿੰਡ ਵਾਸੀ, ਪੁਲਸ ਅਤੇ ਫਾਇਰ ਅਧਿਕਾਰੀ ਬਚਾਅ ਕਾਰਜ ਵਿਚ ਸਹਾਇਤਾ ਲਈ ਮੌਕੇ ’ਤੇ ਇਕੱਠੇ ਹੋ ਗਏ ।

ਪੁਲਸ ਨੇ ਕਰ ਲਈਆਂ ਹਨ ਤਿੰਨੋਂ ਲਾਸ਼ਾਂ ਬਰਾਮਦ

ਫਾਇਰ ਸਰਵਿਸ ਕਰਮਚਾਰੀਆਂ ਨੇ ਪਹਾੜੀ ਦੇ ਪੈਰਾਂ ’ਤੇ ਸੁਰੱਖਿਆ ਜਾਲ ਵਿਛਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਨਾਲ ਚੱਟਾਨ ਦੇ ਕਿਨਾਰੇ ਅਪਣੀ ਸਥਿਤੀ ਬਦਲਦਾ ਰਿਹਾ, ਜਿਸ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ। ਜਦੋਂ ਮੁਰਲੀਧਰ ਅਪਣੇ ਪੁੱਤਰ ਨੂੰ ਸ਼ਾਂਤ ਕਰਨ ਲਈ ਉਸ ਕੋਲ ਗਿਆ, ਤਾਂ ਕੁਨਾਲ ਪਹਾੜੀ ਤੋਂ ਛਾਲ ਮਾਰ ਗਿਆ । ਮੁਰਲੀਧਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਅਪਣਾ ਸੰਤੁਲਨ ਗੁਆ ਬੈਠੇ ਅਤੇ ਪਹਾੜੀ ਦੀ ਚੋਟੀ ਤੋਂ ਡਿੱਗ ਪਏ । ਅਪਣੇ ਪਤੀ ਅਤੇ ਪੁੱਤਰ ਨੂੰ ਮੌਤ ਦੇ ਨੇੜੇ ਦੇਖ ਕੇ, ਸੰਗੀਤਾ ਨੇ ਵੀ ਕੁਝ ਦੇਰ ਬਾਅਦ ਪਹਾੜੀ ਤੋਂ ਛਾਲ ਮਾਰ ਦਿਤੀ । ਪੁਲਸ ਨੇ ਤਿੰਨੋਂ ਲਾਸ਼ਾਂ (Corpses) ਬਰਾਮਦ ਕਰ ਲਈਆਂ ਹਨ ।

Advertisement