Patiala Help Club Logo

ਬਿਜਲੀ ਦੇ ਕਰੰਟ ਤੋੋਂ ਮਾਂ ਨੂੰ ਬਚਾਉਣ ਦੀ ਕੋਸਿ਼ਸ਼ ’ਚ ਪੁੱਤਰ ਦੀ ਹੋਈ ਮੌਤ

ਲਹਿਰਾਗਾਗਾ, 20 ਅਕਤੂਬਰ 2026 : ਪੰਜਾਬ ਦੇ ਜਿਲਾ ਸੰਗਰੂਰ ਦੇ ਸ਼ਹਿਰ ਲਹਿਰਾਗਾਗਾ (Lehragaga) ਵਿਖੇ ਮਾਂ ਨੂੰ ਕਰੰਟ ਤੋਂ ਬਚਾਉਂਦਿਆਂ ਪੁੱਤਰ ਦੀ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ ਪੁੱਤਰ

ਮਿਲੀ ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਵਾਰਡ ਨੰ 14 ਵਿਖੇ ਜੋ ਛੱਤ ‘ਤੇ ਕੱਪੜੇ ਸੁਕਾਉਣ ਗਈ ਮਹਿਲਾ 11 ਕੇ. ਵੀ. ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਈ ਸੀ ਨੂੰ ਬਚਾਉਣ ਗਏ ਉਸਦੇ ਪੁੱਤਰ ਦੀ ਜੋ ਬਿਜਲੀ ਦਾ ਕਰੰਟ ਲੱਗਣ (electric shock) ਕਾਰਨ ਮੌੌਤ ਹੋ ਗਈ ਹੈ ਵਿਚ ਮੌਤ ਦੇ ਘਾਟ ਉਤਰੇੇ ਪੁੱਤਰ ਦੀ ਪਛਾਣ 15 ਸਾਲਾ ਗੋਬਿੰਦ ਸਿੰਘ ਦੇ ਤੌੌਰ ‘ਤੇ ਹੋਈ ਤੇੇ ਮਾਂ ਜੋ ਕਿ ਗੰਭੀਰ ਜਖਮੀ ਹੋ ਗਈ ਹੈ ਦੀ ਪਛਾਣ 38 ਸਾਲਾ ਪਾਲ ਕੋਰ ਦੇ ਤੌਰ ‘ਤੇ ਹੋਈ ਹੈ ।

ਗੰਭੀਰ ਜਖਮੀ ਮਹਿਲਾ ਦਾ ਇਲਾਜ ਜਾਰੀ

ਪ੍ਰਾਪਤ ਸੂਚਨਾ ਮੁਤਾਬਕ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਜਖਮੀ ਹੋਈ ਮਹਿਲਾ ਪਾਲ ਕੋਰ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ । ਦੱਸਣਯੋਗ ਹੈ ਕਿ ਘਰਾਂ ਦੀਆਂ ਛੱੱਤਾਂ ਤੋ ਇਸ ਤਰ੍ਹਾਂ ਨੰਗੀਆਂ ਤਾਰਾਂ ਲੰਘਣ ਦੇ ਕਾਰਨ ਖੇਤਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜਿਸਦੇ ਚਲਦਿਆਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਉਹ ਅਜਿਹੀਆਂ ਤਾਰਾਂ ਦਾ ਠੋਸ ਪ੍ਰਬੰਧ ਕਰਨ ।

Advertisement