ਕਲਯੁਗੀ ਪੁੱਤ ਨੇ ਕੀਤਾ ਲੁਧਿਆਣਾ ਵਿਚ ਪਿਤਾ ਦਾ ਕਤਲ

ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਉਹ ਪਿਤਾ ਜਿਸਨੂੰ ਉਸਦੇ ਆਪਣੇ ਹੀ ਪੁੱਤਰ ਨੇ ਮਾਰ ਦਿੱਤਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਪੁੱਤਰ ਵਲੋਂ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਘਟਨਾਕ੍ਰ੍ਰਮ ਸਾਹਮਣੇ ਆਇਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ 44 ਸਾਲਾ ਸਿਕੰਦਰ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਉਕਤ ਭਾਣਾ ਐਤਵਾਰ ਦੁਪਹਿਰ ਬਾਅਦ ਉਸ ਵਕਤ ਵਾਪਰਿਆ ਜਦੋਂ ਉਮੇਸ਼ ਨਸ਼ੇ ਦੀ ਹਾਲਤ ਵਿਚ ਘਰ ਆਇਆ ਅਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੋ ਗਿਆ ।

ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਕਰ ਦਿੱਤਾ ਪੁੱਤਰ ਨੇ ਕਤਲ

ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਇਕੱਠੇ ਹੋਏ ਲੋਕਾਂ ਵਲੋਂ ਜਦੋਂ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਦੇ ਕੁਝ ਦੇਰ ਬਾਅਦ ਜਦੋਂ ਲੋਕ ਉਥੋਂ ਚਲੇ ਗਏ ਤਾਂ ਉਮੇਸ਼ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ, ਜਦੋਂ ਗੁਆਂਢ ਵਿਚ ਰਹਿਣ ਵਾਲਾ ਵਿਅਕਤੀ ਉਥੇ ਆਇਆ ਤਾਂ ਉਸ ਨੇ ਸਿਕੰਦਰ ਨੂੰ ਕਮਰੇ ਵਿਚ ਖੂਨ ਨਾਲ ਲੱਥਪੱਥ ਪਿਆ ਦੇਖਿਆ । ਉਸ ਦੀ ਧੌਣ `ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਸਨ । ਹੱਤਿਆ ਤੋਂ ਬਾਅਦ ਉਮੇਸ਼ ਮੌਕੇ ਤੋਂ ਫ਼ਰਾਰ ਹੋ ਗਿਆ ਸੀ ।  ਘਟਨਾ ਦੀ ਸੂਚਨਾ ਮਿਲਣ `ਤੇ ਪੁਲਿਸ ਮੌਕੇ `ਤੇ ਪਹੁੰਚੀ ।

ਫਰਾਰ ਉਮੇਸ਼ ਨੂੰ ਕਾਬੂ ਕਰਕੇ ਕੀਤੀ ਜਾ ਰਹੀ ਹੈ ਪੁੱਛ ਪੜ੍ਹਤਾਲ

ਥਾਣਾ ਫੋਕਲ ਪੁਆਇੰਟ ਦੇ ਐਸ. ਐਚ. ਓ. (S. H. O.) ਕੁਲਬੀਰ ਸਿੰਘ ਨੇ ਦੱਸਿਆ ਕਿ ਉਮੇਸ਼ ਨੂੰ ਕਾਬੂ ਕਰਕੇ ਪੁੱਛ ਪੜਤਾਲ (Inquiry) ਕੀਤੀ ਜਾ ਰਹੀ ਹੈ । ਉਮੇਸ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਪਿਤਾ ਉਸ ਦੀ ਮਾਂ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਉਸ ਦੀ ਹੱਤਿਆ ਕੀਤੀ ਹੈ ।