ਨਾਬਾਲਗਾ ਦੇ ਕਤਲ ਦੇ ਦੋਸ਼ `ਚ ਮਤਰੇਆ ਪਿਤਾ ਗ੍ਰਿਫ਼ਤਾਰ

ਨੋਇਡਾ, 30 ਅਪ੍ਰੈਲ 2026 : ਗੌਤਮਬੁੱਧ ਨਗਰ ਜਿਲੇ ਦੇ ਜੇਵਰ ਥਾਣਾ ਖੇਤਰ ਵਿਚ 17 ਸਾਲਾ ਨਾਬਾਲਗਾ ਦੇ ਕਤਲ (Murder of a minor) ਦੇ ਦੋਸ਼ ਵਿਚ ਉਸ ਦੇ ਮਤਰੇਏ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਮਤਰੇਆ ਪਿਤਾ

ਪੁਲਸ ਅਨੁਸਾਰ ਰੋਹੀ ਪਿੰਡ ਦੇ ਨਿਵਾਸੀ ਸੁਰਿੰਦਰ (45) ਨੇ 20 ਅਪ੍ਰੈਲ ਨੂੰ ਆਪਣੀ ਮਤਰੇਈ ਧੀ ਰੀਆ ਦਾ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤਾ ਅਤੇ ਲਾਸ਼ (Corpse) ਨੂੰ ਯਮੁਨਾ ਕਿਨਾਰੇ ਜੰਗਲ ਵਿਚ ਸੁੱਟ ਦਿੱਤਾ । ਘਟਨਾ ਨੂੰ ਸਬੂਤ ਲੁਕਾਉਣ ਲਈ ਮੁਲਜ਼ਮ ਨੇ ਥਾਣੇ ਵਿਚ ਨਾਬਾਲਗਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ । ਜੇਵਰ ਥਾਣਾ ਮੁਖੀ ਇੰਸਪੈਕਟਰ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਦੇ ਆਧਾਰ `ਤੇ ਸੁਰਿੰਦਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ।