Patiala Help Club Logo

ਉਤਰਾਖੰਡ ਵਿਚ ਸਵੇਰੇ ਸਵੇਰੇ ਲੱਗੇ ਭੂਚਾਲ ਦੇ ਜਬਰਦਸਤ ਝਟਕੇ

ਉਤਰਾਖੰਡ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ 8 ਜਿਲਿਆਂ ਵਿਚ ਅੱਜ ਸਵੇਰ ਸਵੇਰੇ ਹੀ ਭੂਚਾਲ (Earthquake) ਦੇ ਜਬਰਦਸਤ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕਿਹੜੇ-ਕਿਹੜੇ ਜਿਲਿਆਂ ਵਿਚ ਆਇਆ ਹੈ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਜਿਨ੍ਹਾਂ 8 ਜਿਲਿਆਂ ਵਿਚ ਭੂਚਾਲ ਦੇ ਜਬਰਦਸਤ ਝਟਕੇ (Strong tremors) ਲੱਗੇ ਹਨ ਵਿਚ ਚਮੋਲੀ, ਚੰਪਾਵਤ, ਬਾਗੇਸ਼ਵਰ, ਉੱਤਰਕਾਸ਼ੀ, ਦੇਹਰਾਦੂਨ, ਊਧਮ ਸਿੰਘ ਨਗਰ, ਨੈਨੀਤਾਲ, ਪਿਥੌਰਾਗੜ੍ਹ ਅਤੇ ਟਿਹਰੀ ਸ਼ਾਮਲ ਹਨ । ਦੱਸਣਯੋਗ ਹੈ ਕਿ ਰਾਤ ਕਰੀਬ 10. 23 ਵਜੇ ਆਏ ਇਸ ਭੂਚਾਲ ਕਾਰਨ ਕਈ ਇਲਾਕਿਆਂ ਵਿਚ ਧਰਤੀ ਹਿੱਲੀ, ਜਿਸ ਨਾਲ ਘਬਰਾਏ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ।

ਕਿੰਨੀ ਤੀਬਰਤ ਸੀ ਭੂਚਾਲ ਦੀ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ ਭੂਚਾਲ ਦੀ ਤੀਬਰਤਾ (Earthquake intensity) ਰਿਕਟਰ ਪੈਮਾਨੇ `ਤੇ 4.9 ਦਰਜ ਕੀਤੀ ਗਈ । ਇਹ ਧਰਤੀ ਦੀ ਸਤ੍ਹਾ ਤੋਂ 13 ਕਿਲੋਮੀਟਰ ਦੀ ਡੂੰਘਾਈ `ਤੇ ਆਇਆ। ਐਨ. ਸੀ. ਐਸ. ਨੇ ਭੂਚਾਲ ਦਾ ਸਥਾਨ 30.103 ਡਿੱਗਰੀ ਉੱਤਰੀ ਅਕਸ਼ਾਂਸ਼ ਅਤੇ 79.561 ਡਿੱਗਰੀ ਪੂਰਬੀ ਦੇਸ਼ਾਂਤਰ `ਤੇ ਦਰਜ ਕੀਤਾ, ਇਹ ਸਥਾਨ ਚਮੋਲੀ ਖੇਤਰ ਦੇ ਅੰਦਰ ਆਉਂਦਾ ਹੈ ।

ਪ੍ਰਸ਼ਾਸਨ ਤੇ ਸਬੰਧਤ ਵਿਭਾਗ ਕਰ ਰਹੇ ਹਨ ਜਾਣਕਾਰੀ ਇਕੱਠੀ

ਬਾਗੇਸ਼ਵਰ ਦੇ ਕਾਪਕੋਟ ਖੇਤਰ ਦੀ ਬੋਰਬਾਲਦਾ ਗ੍ਰਾਮ ਪੰਚਾਇਤ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੇ ਤੇਜ਼ ਝਟਕੇ ਮਹਿਸੂਸ ਕੀਤੇ । ਊਧਮ ਸਿੰਘ ਨਗਰ ਦੇ ਰੁਦਰਪੁਰ ਅਤੇ ਕਾਸ਼ੀਪੁਰ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ । ਦੇਹਰਾਦੂਨ ਦੇ ਰਿਸ਼ੀਕੇਸ਼ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੇ ਵੀ ਧਰਤੀ ਦੇ ਹਿੱਲਣ ਨੂੰ ਮਹਿਸੂਸ ਕੀਤਾ । ਫਿਲਹਾਲ ਕਿਸੇ ਵੀ ਜ਼ਿਲ੍ਹੇ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ।

Advertisement