ਹੈਦਰਾਬਾਦ, 20 ਮਈ 2026 : ਤੇਲੰਗਾਨਾ ਦੇ ਹੈਦਰਾਬਾਦ (Hyderabad) `ਚ ਸਾਥੀ ਵਿਦਿਆਰਥਣ ਨਾਲ ਜਬਰ-ਜ਼ਨਾਹ (Rape) ਕਰਨ ਦੇ ਦੋਸ਼ ਹੇਠ ਬੀ. ਟੈਕ. ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਪੁਲਸ ਨੇ ਮੰਗਲਵਾਰ ਦੱਸਿਆ ਕਿ ਪੀੜਤਾ ਤੇ ਮੁਲਜ਼ਮ ਦੋਵੇਂ ਇਕ ਹੀ ਕਾਲਜ `ਚ ਬੀ. ਟੈਕ. ਦੀ ਪੜ੍ਹਾਈ ਕਰ ਰਹੇ ਹਨ । ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ ਗਿਆ । ਇਬਰਾਹਿਮ ਪਟਨਮ ਪੁਲਸ ਚੌਕੀ ਦੇ ਇੰਸਪੈਕਟਰ ਐੱਮ. ਮਹਿੰਦਰ ਰੈਡੀ ਨੇ ਕਿਹਾ ਕਿ ਮਾਮਲੇ `ਚ ਤੁਰੰਤ ਕਾਰਵਾਈ ਕੀਤੀ ਗਈ ਤੇ ਗ੍ਰਿਫ਼ਤਾਰ ਕਰ ਲਿਆ ਗਿਆ ।







