ਬੈਂਗਲੁਰੂ, 11 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਬੈਂਗਲੁਰੂ (Bangalore) ਵਿਖੇ ਇਕ ਸਕੂਲ ਵਿਦਿਆਰਥਣ ਵਲੋਂ ਪ੍ਰੀਖਿਆ ਨਤੀਜਿਆਂ ਦੇ ਐਲਾਨ ਹੋਣ ਪਿੱਛੋ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਨਾਮ ਹੈ ਇਸ ਵਿਦਿਆਰਥਣ ਦਾ
ਸੈਕੰਡਰੀ ਪ੍ਰੀਖਿਆ ਦੇ ਨਤੀਜੇ ਐਲਾਨੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਇਕ ਵਿਦਿਆਰਥਣ ਨੇ ਬੈਂਗਲੁਰੂ `ਚ ਆਪਣੇ ਘਰ `ਚ ਛੱਤ ਦੇ ਪੱਖੇ ਨਾਲ ਲਟਕ ਕੇ ਉਦੋਂ ਕਥਿਤ ਤੌਰ `ਤੇ ਖੁਦਕੁਸ਼ੀ ਕਰ ਲਈ ਜਦੋਂ ਘਰ `ਚ ਕੋਈ ਨਹੀਂ ਸੀ । ਪੁਲਸ ਨੇ ਕਿਹਾ ਕਿ ਵਿਦਿਆਰਥਣ ਤਨਸ਼ੀ (Student Tanshi) (17) ਵਿਗਿਆਨ ਦੀ ਵਿਦਿਆਰਥਣ ਸੀ । ਉਹ 3 ਵਿਸ਼ਿਆਂ `ਚ ਫੇਲ ਹੋ ਗਈ ਸੀ । ਸ਼ੱਕ ਹੈ ਕਿ ਇਹ ਹੀ ਉਸ ਦੀ ਖੁਦਕੁਸ਼ੀ ਦਾ ਕਾਰਨ ਹੈ ।
ਘਟਨਾ ਵਾਲੀ ਥਾਂ ਤੇ ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ
ਪੁਲਸ ਅਨੁਸਾਰ ਘਟਨਾ ਵਾਲੀ ਥਾਂ `ਤੇ ਉਸ ਦਾ ਐਡਮਿਟ ਕਾਰਡ ਹੀ ਮਿਲਿਆ । ਕੋਈ ਸੁਸਾਈਡ ਨੋਟ (Suicide note) ਨਹੀਂ ਮਿਲਿਆ । ਐਡਮਿਟ ਕਾਰਡ ਬਿਸਤਰੇ `ਤੇ ਪਿਆ ਸੀ । ਇਹ ਘਟਨਾ ਵੀਰਵਾਰ ਦੁਪਹਿਰ ਵੇਲੇ ਪ੍ਰੀ-ਯੂਨੀਵਰਸਿਟੀ ਕੋਰਸ ਦੇ ਦੂਜੇ ਸਾਲ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਾਪਰੀ ।










