ਵਾਰਾਣਸੀ, 21 ਮਾਰਚ 2026 : ਉੱਤਰ ਪ੍ਰਦੇਸ਼ (Uttar Pradesh) ਦੇ ਵਾਰਾਣਸੀ ਸਥਿਤ ਉਦੈ ਪ੍ਰਤਾਪ ਕਾਲਜ (ਯੂ. ਪੀ. ਕਾਲਜ) ਕੰਪਲੈਕਸ `ਚ ਇਕ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।
ਕੌਣ ਹੈ ਮ੍ਰਿਤਕ
ਮ੍ਰਿਤਕ ਦੀ ਪਛਾਣ ਗਾਜ਼ੀਪੁਰ ਨਿਵਾਸੀ ਬੀ. ਐੱਸ. ਸੀ. ਵਿਦਿਆਰਥੀ ਸੂਰਿਆਪ੍ਰਤਾਪ ਸਿੰਘ (Student Surya Pratap Singh) ਵਜੋਂ ਹੋਈ ਹੈ। ਪੁਲਸ ਅਨੁਸਾਰ ਪੁਰਾਣੇ ਵਿਵਾਦ ਕਾਰਨ ਬੀ. ਏ. (ਦੂਜੇ ਸਾਲ) ਦੇ ਵਿਦਿਆਰਥੀ ਮਨਜੀਤ ਨੇ ਨੇੜਿਓਂ ਗੋਲੀ ਮਾਰ (Shoot) ਦਿੱਤੀ । ਜ਼ਖਮੀ ਵਿਦਿਆਰਥੀ ਨੂੰ ਤੁਰੰਤ ਬੀ. ਐੱਚ. ਯੂ. ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮੁਲਜ਼ਮ ਘਟਨਾ ਤੋਂ ਬਾਅਦ ਪਿਸਤੌਲ ਕੂੜੇ ਦੇ ਢੇਰ `ਚ ਸੁੱਟ ਕੇ ਫਰਾਰ ਹੋ ਗਿਆ, ਜਦਕਿ ਮੌਕੇ ਤੋਂ ਖੋਖਾ ਬਰਾਮਦ ਹੋਇਆ ਹੈ ।
ਪੁਲਸ ਨੇ ਕੇਸ ਦਰਜ ਕਰਕੇ ਮੁਲਜਮਾਂ ਦੀ ਭਾਲ ਕਰ ਦਿੱਤੀ ਹੈ ਸ਼ੁਰੂ
ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਕੰਪਲੈਕਸ `ਚ ਭੰਨਤੋੜ ਕੀਤੀ ਅਤੇ ਨਾਅਰੇਬਾਜ਼ੀ ਕੀਤੀ । ਹਾਲਾਤ ਨੂੰ ਦੇਖਦੇ ਹੋਏ ਪੁਲਸ ਨੇ ਕਾਲਜ ਨੂੰ ਛਾਉਣੀ `ਚ ਤਬਦੀਲ ਕਰ ਕੇ ਮੇਨ ਗੇਟ ਬੰਦ ਕਰ ਦਿੱਤਾ । ਫੋਰੈਂਸਿਕ ਟੀਮ ਮੌਕੇ `ਤੇ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ । ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।










