Patiala Help Club Logo

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾ ਰਿਹੈ : ਮਾਨ

ਚੰਡੀਗੜ੍ਹ, 10 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾ ਰਿਹੈ ।

ਕਿੰਨੇ ਵਿਦਿਆਰਥੀਆਂ ਨੂੰ ਡੈਸਕਟੌਪ ਕੰਪਿਊਟਰ ਮੁਹੱਈਆ ਕਰਵਾਉਣ ਦਾ ਰੱਖਿਆ ਟੀਚਾ

ਪੰਜਾਬ ਸਰਕਾਰ (Government of Punjab) ਨੇ ਸਰਕਾਰੀ ਸਕੂਲਾਂ `ਚ ਡਿਜੀਟਲ ਸਿੱਖਿਆ ਦਾ ਵਿਸਥਾਰ ਸਮੇਂ ਕਰਨ ਲਈ `ਪੰਜਾਬ ਸਿੱਖਿਆ ਕ੍ਰਾਂਤੀ` (Punjab Education Revolution) ਤਹਿਤ ਇਕ ਸਾਲ `ਚ ਵਿਦਿਆਰਥੀਆਂ ਨੂੰ ਕੁੱਲ 56 ਹਜ਼ਾਰ 183 ਡੈਸਕਟੌਪ ਕੰਪਿਊਟਰ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ । ਪਹਿਲੇ ਪੜਾਅ `ਚ 396 ਕਰੋੜ ਰੁਪਏ ਦੀ ਲਾਗਤ ਨਾਲ 40,003 ਕੰਪਿਊਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਦਕਿ ਦੂਜੇ ਪੜਾਅ `ਚ 1 ਦਸੰਬਰ ਤੱਕ 16,180 ਹੋਰ ਕੰਪਿਊਟਰ ਸਕੂਲਾਂ `ਚ ਪਹੁੰਚਾਏ ਜਾਣਗੇ ।

ਦਸੰਬਰ ਤੱਕ ਕਿੰਨੀਆਂ ਕੰਪਿਊਟਰ ਲੈਬ ਕੀਤੀਆਂ ਜਾਣਗੀਆਂ ਸਥਾਪਤ

ਸਰਕਾਰ ਅਨੁਸਾਰ, ਦੂਜੇ ਪੜਾਅ ਤਹਿਤ ਕੰਪਿਊਟਰਾਂ ਦੀ ਸਪਲਾਈ ਅਤੇ ਸਥਾਪਨਾ ਦੀ ਪ੍ਰਕਿਰਿਆ 2 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ । ਇਸ ਦੇ ਨਾਲ ਹੀ ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ `ਚ ਕੰਪਿਊਟਰ ਲੈਬ ਸਥਾਪਤ ਕੀਤੀਆਂ ਜਾਣਗੀਆਂ । ਇਸ ਤੋਂ ਪਹਿਲਾਂ 5,064 ਸਰਕਾਰੀ ਸਕੂਲਾਂ `ਚ ਕੰਪਿਊਟਰ ਲੈਬ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਬੱਚੇ ਨੂੰ ਉਸ ਦੀ ਸਮਾਜਿਕ ਅਤੇ ਆਰਥਿਕ ਪਿਛੋਕੜ ਤੋਂ ਪਰ੍ਹੇ ਗੁਣਵੱਤਾਪੂਰਨ ਸਿੱਖਿਆ ਅਤੇ ਆਧੁਨਿਕ ਤਕਨੀਕ ਤੱਕ ਸਮਾਨ ਪਹੁੰਚ ਮਿਲਣੀ ਚਾਹੀਦੀ ਹੈ ।

ਕੀ ਆਖਿਆ ਸਿੱਖਿਆ ਮੰਤਰੀ ਨੇ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਕਿਹਾ ਕਿ `ਪੰਜਾਬ ਸਿੱਖਿਆ ਕ੍ਰਾਂਤੀ` ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ `ਚ ਬਦਲਾਅ ਦੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਟੈਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ। ਡਿਜੀਟਲ ਸਿੱਖਿਆ ਦੇ ਵਿਸਥਾਰ ਦੇ ਤਹਿਤ ਇਸ ਸਾਲ 3694 ਸਰਕਾਰੀ ਸਕੂਲਾਂ `ਚ 8,268 ਇੰਟਰਐਕਟਿਵ ਫਲੈਟ ਪੈਨਲ (ਆਈ.ਐੱਫ.ਪੀ.) ਵੀ ਸਥਾਪਤ ਕੀਤੇ ਗਏ ਹਨ ।

Advertisement

punjab hockey