ਮਨੀ ਲਾਂਡਰਿੰਗ ਮਾਮਲੇ `ਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ

ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਇਕ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ (Bail) ਦੇਣ ਦਾ ਪਤਾ ਚੱਲਿਆ ਹੈ ।

ਜ਼ਮਾਨਤ ਦੇ ਨਾਲ-ਨਾਲ ਕਿੰਨਾ ਲਗਾਇਆ ਗਿਆ ਹੈ ਜੁਰਮਾਨਾ

ਦਿੱਲੀ ਦੀ ਇਕ ਅਦਾਲਤ ਨੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾਦ੍ਰਮੁਕ) ਦੇ `ਦੋ ਪੱਤੀਆਂ` ਚੋਣ ਨਿਸ਼ਾਨ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ `ਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ । ਵਿਸ਼ੇਸ਼ ਜਸਟਿਸ ਵਿਸ਼ਾਲ ਗੋਗਨੇ ਨੇ ਚੰਦਰਸ਼ੇਖਰ ਨੂੰ 5 ਲੱਖ ਰੁਪਇਆ ਦੀ ਜ਼ਮਾਨਤ ਰਾਸ਼ੀ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁੱਚਲਕੇ `ਤੇ ਰਾਹਤ ਦਿੱਤੀ ।

ਜਸਟਿਸ ਗੋਗਨੇ ਨੇ ਕੀ ਆਖਿਆ

ਹਾਲਾਂਕਿ ਚੰਦਰਸ਼ੇਖਰ ਆਪਣੇ ਖਿ਼ਲਾਫ ਦਰਜ ਹੋਰ ਪੈਂਡਿੰਗ ਮਾਮਲਿਆਂ ਕਾਰਨ ਜੇਲ `ਚ ਹੀ ਰਹੇਗਾ । ਜਸਟਿਸ ਗੋਗਨੇ ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਅਪਰਾਧ ਗੰਭੀਰ ਕਿਸਮ ਦਾ ਹੈ ਪਰ ਪੀ. ਐੱਮ. ਐੱਲ. ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਵਰਗੇ ਵਿਸ਼ੇਸ਼ ਕਾਨੂੰਨ ਦੀ ਵਰਤੋਂ ਮੁਲਜ਼ਮ ਦੀ ਆਜ਼ਾਦੀ `ਤੇ ਅਦਾਲਤ ਦੇ ਮਾਧਿਅਮ ਰਾਹੀਂ ਸਰਕਾਰ ਵੱਲੋਂ ਦਬਾਅ ਬਣਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ ।