ਚੰਡੀਗੜ੍ਹ, 21 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਆਖਿਆ ਹੈ ਕਿ ਮੁਫ਼ਤ ਸ਼ਰਾਬ ਮੰਗਣ ਦੀ ਵੀਡੀਓ `ਤੇ ਸੁਖਬੀਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ।
ਬਲਤੇਜ ਪੰਨੂੰ ਨੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਅਕਸ ‘ਤੇ ਸਵਾਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Media In-charge Baltej Pannu) ਨੇ ਸੁਖਬੀਰ ਬਾਦਲ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਅਕਸ `ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ `ਚ ਸੁਖਬੀਰ ਬਾਦਲ ਇਕ ਕਾਰੋਬਾਰੀ ਤੋਂ ਪਾਰਟੀ ਦੀਆਂ ਸਰਗਰਮੀਆਂ ਲਈ ਮੁਫ਼ਤ ਸ਼ਰਾਬ ਮੰਗਦੇ ਸੁਣਾਈ ਦੇ ਰਹੇ ਹਨ । ਕਾਰੋਬਾਰੀ ਵੱਲੋਂ 2002 ਤੋਂ ਅਕਾਲੀ ਦਲ ਨੂੰ ਸ਼ਰਾਬ ਸਪਲਾਈ ਕਰਨ ਦੇ ਦਾਅਵੇ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਸੁਖਬੀਰ ਬਾਦਲ ਤੋਂ ਪੂਰੇ ਮਾਮਲੇ `ਤੇ ਸਪੱਸ਼ਟੀਕਰਨ ਮੰਗਿਆ ।
ਕੀ ਦੋੋਸ਼ ਲਗਾਇਆ ਗਿਆ ਹੈ ਬਲਤੇਜ ਪਨੂੰ ਵਲੋਂ
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਦੋਸ਼ ਲਾਇਆ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ `ਚ ਪੰਜਾਬ `ਚ ਰੇਤ, ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਦਾ ਵਿਸਥਾਰ ਹੋਇਆ। ਅਕਾਲੀ ਦਲ ਨੇ ਇਸ ਵਿਵਸਥਾ ਦੀ ਅਗਵਾਈ ਕੀਤੀ ਅਤੇ ਭਾਜਪਾ ਵੀ ਇਸ `ਚ ਭਾਈਵਾਲ ਰਹੀ । ਉਨ੍ਹਾਂ ਸਰਕਾਰੀ ਬੱਸਾਂ ਦੀ ਬਦਹਾਲੀ, ਨਿੱਜੀ ਬੱਸ ਆਪ੍ਰੇਟਰਾਂ ਦੇ ਵਧਦੇ ਕਾਰੋਬਾਰ ਅਤੇ ਕੇਬਲ ਨੈੱਟਵਰਕ `ਤੇ ਕਥਿਤ ਏਕਾਧਿਕਾਰ ਨੂੰ ਵੀ ਤਤਕਾਲੀ ਸਰਕਾਰ ਦੀਆਂ ਨੀਤੀਆਂ ਨਾਲ ਜੋੜਿਆ । ਹਰਸਿਮਰਤ ਕੌਰ ਬਾਦਲ ਦੀ ਔਰਤਾਂ ਨੂੰ ਨਸ਼ਾ ਸਮੱਗਲਰਾਂ ਦੀ ਪਛਾਣ ਕਰਨ ਦੀ ਅਪੀਲ `ਤੇ ਪਲਟਵਾਰ ਕਰਦੇ ਹੋਏ ਪੰਨੂ ਨੇ ਕਿਹਾ ਕਿ ਅਕਾਲੀ ਲੀਡਰਸਿ਼ਪ ਨੂੰ ਪਹਿਲਾਂ ਆਪਣੇ ਸਿਆਸੀ ਘੇਰੇ ਨਾਲ ਜੁੜੇ ਨਸ਼ਾ ਕਾਰੋਬਾਰ ਦੇ ਦੋਸ਼ਾਂ `ਤੇ ਜਵਾਬ ਦੇਣਾ ਚਾਹੀਦਾ ਹੈ ।












