Patiala Help Club Logo

ਜਾਪਾਨ ਵਿੱਚ ਭੂਚਾਲ ਕਾਰਨ ਜਾਰੀ ਹੋਈ ਸੁਨਾਮੀ ਦੀ ਚਿਤਾਵਨੀ

ਟੋਕੀਓ, 20 ਅਪ੍ਰੈਲ 2026 : ਵਿਦੇਸ਼ੀ ਮੁਲਕ ਜਾਪਾਨ (Japan) ਵਿਚ ਹਾਲ ਹੀ ਵਿਚ ਆਏ ਜਬਰਦਸਤ ਭੂਚਾਲ ਦੇ ਚਲਦਿਆਂ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਉੱਤਰੀ ਹਿੱਸੇ ਵਿੱਚ ਸੋਮਵਾਰ ਨੂੰ ਭੂਚਾਲ (Earthquake) ਦੇ ਜੋ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 7.4 ਮਾਪੀ ਗਈ ਹੈ। ਭੂਚਾਲ ਤੋਂ ਬਾਅਦ ਜਾਪਾਨ ਦੇ ਮੌਸਮ ਵਿਭਾਗ (Meteorological Department) ਨੇ ਸੁਨਾਮੀ ਦੀ ਸੰਭਾਵਨਾ ਜਤਾਉਂਦੇ ਹੋਏ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ । ਭੂਚਾਲ ਦੇ ਕਾਰਨ ਟੋਕੀਓ ਅਤੇ ਓਮੋਰੀ ਦੇ ਵਿਚਕਾਰ ਬੁਲੇਟ ਟ੍ਰੇਨ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ ਅਤੇ ਬਿਜਲੀ ਕੰਪਨੀਆਂ ਪ੍ਰਮਾਣੂ ਪਲਾਂਟਾਂ ਸਮੇਤ ਆਪਣੀਆਂ ਸਹੂਲਤਾਂ ਦੀ ਜਾਂਚ ਕਰ ਰਹੀਆਂ ਹਨ।

Advertisement