ਤਰਨਤਾਰਨ ਪੁਲਸ ਨੇ ਸਰਪੰਚ ਕਤਲ ਮਾਮਲੇ ਵਿਚ ਦੋ ਹੋਰ ਨੂੰ ਪਕੜਿਆ

ਤਰਨਤਾਰਨ, 25 ਫਰਵਰੀ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਆਪ ਦੇ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਅੱਜ ਇਕ ਮੁਕਾਬਲੇ ਦੌਰਾਨ ਦੋ ਜਣਿਆਂ ਨੂੰ ਪਕੜਿਆ (Caught) ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੀ ਪੁਲਸ ਨੇ ਜੋ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਿੰਦਰ ਸਿੰਘ (Sarpanch Harbinder Singh) ਦੇ ਕਤਲ ਮਾਮਲੇ ਵਿਚ ਅੱਜ ਜਿਨ੍ਹਾਂ ਦੋ ਵਿਅਕਤੀਆਂ ਨੂੰ ਪਕੜਿਆ ਗਿਆ ਹੈ ਵਿਚ ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਵਾਸੀ ਚੋਹਲਾ ਸਾਹਿਬ ਅਤੇ ਅਰਸ਼ਦੀਪ ਸਿੰਘ ਵਾਸੀ ਜਲੰਧਰ ਸ਼ਾਮਲ ਹਨ ।

ਕੀ ਦੱਸਿਆ ਐਸ. ਐਸ. ਪੀ. ਤਰਨਤਾਰਨ ਨੇ

ਜਿਲ੍ਹਾ ਤਰਨ ਤਾਰਨ ਦੇ ਐਸ. ਐਸ. ਪੀ. ਸੁਰਿੰਦਰ ਲਾਂਬਾ (S. S. P. Surinder Lamba) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਦਰ ਪੱਟੀ ਦੀ ਪੁਲਸ ਅਤੇ ਪੁਲਸ ਥਾਣਾ ਸਰਹਾਲੀ ਦੀ ਟੀਮ ਵਲੋਂ ਸ਼ੱਕੀ ਲੋਕਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਦੋਨੋਂ ਮੁਲਜ਼ਮ ਇਕ ਮੋਟਰਸਾਈਕਲ ’ਤੇ ਸਵਾਰ ਪੁਲਸ ਟੀਮ ਨੂੰ ਮਿਲ ਗਏ ਅਤੇ ਉਨ੍ਹਾਂ ਨੇ ਪੁਲਸ ਟੀਮ `ਤੇ ਫਾਇਰਿੰਗ ਕਰ ਦਿੱਤੀ । ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ (accused  injured) ਹੋ ਗਏ ਹਨ ।

ਕੀ ਕੀ ਮਿਲਿਆ ਹੈ ਦੋਹਾਂ ਕੋਲੋਂ

ਪੁਲਸ ਵਲੋਂ ਸਰਪੰਚ ਕਤਲ ਮਾਮਲੇ ਵਿਚ ਫਾਇਰਿੰਗ ਤੋਂ ਬਾਅ ਪਕੜੇ ਗਏ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਇਕ ਨਾਈਨ ਐਮ. ਐਮ. ਅਤੇ ਇਕ 30 ਬੋਰ ਦਾ ਬਰਾਮਦ ਕੀਤੇ ਗਏ ਹਨ । ਇਹ ਦੋਵੇਂ ਮੁਲਜ਼ਮ ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਵਾਸੀ ਚੋਹਲਾ ਸਾਹਿਬ ਅਤੇ ਅਰਸ਼ਦੀਪ ਸਿੰਘ ਵਾਸੀ ਜਲੰਧਰ ਦੱਸੇ ਜਾ ਰਹੇ ਹਨ । ਉਕਤ ਦੋਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ । ਐਸ. ਐਸ. ਪੀ. ਤਰਨਤਾਰਨ ਨੇ ਦੱਸਿਆ ਕਿ ਇਹ ਦੋਹਾਂ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਇੰਟੈਲੀਜੈਂਸ ਅਤੇ ਏ. ਜੀ. ਟੀ. ਐਫ਼. ਦੀ ਟੀਮ ਨੇ ਵੀ ਸਾਥ ਦਿੱਤਾ ਹੈ । ਉਹਨਾਂ ਦੱਸਿਆ ਕਿ ਇਸ ਕਤਲ ਕਾਂਡ ਵਿਚ ਸ਼ਾਮਿਲ ਚਾਰ ਦੋਸ਼ੀ ਫੜੇ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ ਦੋਸ਼ੀ ਵੀ ਜਲਦ ਕਾਬੂ ਕਰ ਲਏ ਜਾਣਗੇ ।