ਆਂਸਰ ਸ਼ੀਟਾਂ ਜਾਂਚਣ ਮੌਕੇ ਸ਼ਰਾਬ ਤੇ ਸਿਗਰਟ ਪੀਣ ਤੇ ਅਧਿਆਪਕ ਬਰਖਾਸਤ

ਮਹਾਰਾਸ਼ਟਰ, 18 ਅਪ੍ਰੈਲ 2026 : ਮਹਾਰਾਸ਼ਟਰਾ (Maharashtra) ਦੇ ਲਾਤੂਰ ਵਿਖੇ ਇਕ ਅਧਿਆਪਕ ਦੇ ਢਾਬੇ ਤੇ ਬੈਠ ਕੇ ਆਂਸਰ ਸ਼ੀਟਾਂ ਜਾਂਚਣ ਮੌਕੇ ਸ਼ਰਾਬ ਤੇ ਸਿਗਰਟ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰਾ ਦੇ ਲਾਤੂਰ (Latur) `ਚ ਇਕ ਨਿੱਜੀ ਸਕੂਲ ਦੇ ਅਧਿਆਪਕਾਂ ਵੱਲੋਂ ਇਕ ਢਾਬੇ `ਚ ਸਿਗਰਟ ਅਤੇ ਸ਼ਰਾਬ ਪੀਂਦੇ ਹੋਏ ਆਂਸਰ ਸ਼ੀਟਾਂ ਜਾਂਚੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ `ਤੇ ਪ੍ਰਸਾਰਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ (ਇਨ੍ਹਾਂ ਅਧਿਆਪਕਾਂ ਨੂੰ) ਬਰਖਾਸਤ (Dismissed) ਕਰ ਦਿੱਤਾ ਗਿਆ ਹੈ । ਸੋਸ਼ਲ ਮੀਡੀਆ `ਤੇ ਵਿਆਪਕ ਰੂਪ `ਚ ਸਾਂਝੇ ਕੀਤੇ ਜਾ ਰਹੇ ਇਸ ਵੀਡੀਓ ਨਾਲ ਅਧਿਆਪਕਾਂ ਦੇ ਪੇਸ਼ੇਵਰ ਅੰਦਾਜ਼ ਅਤੇ ਚਰਿੱਤਰ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਤੇ ਲੋਕਾਂ `ਚ ਇਸ ਨੂੰ ਲੈ ਕੇ ਭਾਰੀ ਰੋਸ ਹੈ ।

ਕੀ ਦੱਸਿਆ ਸਰਕਾਰੀ ਸਿੱਖਿਆ ਅਧਿਕਾਰੀ ਨੇ

ਸਰਕਾਰੀ ਸਿੱਖਿਆ ਅਧਿਕਾਰੀ ਨੇ ਤ੍ਰਿਪਤੀ ਅੰਧਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਬਾਈਲ ਫੋਨ ਨਾਲ ਸ਼ੂਟ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ `ਤੇ ਪ੍ਰਸਾਰਿਤ ਹੋਣ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਨੂੰ ਬਰਖਾਸਤ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਸਕੂਲ ਤੋਂ ਵਿਸਥਾਰਤ ਸਪੱਸ਼ਟੀਕਰਨ ਮੰਗਿਆ ਹੈ । ਇਕ ਹੋਰ ਸਿੱਖਿਆ ਅਧਿਕਾਰੀ ਸੰਜੇ ਕਸ਼ੀਰਸਾਗਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਮੁੱਢਲੀ ਜਾਣਕਾਰੀ ਮਿਲੀ ਹੈ । ਉਨ੍ਹਾਂ ਕਿਹਾ ਕਿ ਜੇਕਰ ਲਾਪ੍ਰਵਾਹੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਰਸਮੀ ਜਾਂਚ ਸ਼ੁਰੂ ਕੀਤੀ ਜਾਵੇਗੀ ।