ਉੱਤਰਕਾਸ਼ੀ, 25 ਮਾਰਚ 2026 : ਭਾਰਤ ਦੇਸ਼ ਦੇ ਉਤਰਾਖੰਡ ਸੂਬੇ (Uttarakhand state) ਵਿਖੇ ਬਣੇ ਯਮੁਨੋਤਰੀ ਤੇ ਗੰਗੋਤਰੀ (Yamunotri and Gangotri) ਦੇ ਕਿਵਾੜ ਸ਼ਰਧਾਲੂਆਂ ਲਈ ਅਪਰੈੈਲ ਮਹੀਨੇ ਵਿਚ ਖੋਲ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਅਪਰੈੈਲ ਨੂੰ ਕਿੰਨੇ ਵਜੇ ਖੁੱਲ੍ਹਣਗੇ ਕਿਵਾੜ
ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਉੱਤਰਕਾਸ਼ੀ ਜਿਲੇ (Uttarkashi District) `ਚ ਸਥਿਤ ਯਮੁਨੋਤਰੀ ਧਾਮ ਦੇ ਕਿਵਾੜ (Door) ਅਕਸ਼ੈ ਤ੍ਰਿਤੀਆ ਦੇ ਮੌਕੇ `ਤੇ 19 ਅਪ੍ਰੈਲ ਨੂੰ ਦੁਪਹਿਰ 12 ਵੱਜ ਕੇ 35 ਮਿੰਟ `ਤੇ ਸ਼ਰਧਾਲੂਆਂ ਲਈ ਖੋਲ੍ਹ (Open to devotees) ਦਿੱਤੇ ਜਾਣਗੇ । ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ।
ਕਿਵਾੜ ਖੁੱਲਣ ਨਾਲ ਸ਼਼ੁਰੂ ਹੋ ਜਾਵੇਗੀ ਚਾਰ ਧਾਮ ਦੀ ਯਾਤਰਾ ਆਰੰਭ
ਸ੍ਰੀ ਯਮੁਨੋਤਰੀ ਮੰਦਰ ਕਮੇਟੀ ਨੇ ਦੱਸਿਆ ਕਿ ਧਾਮ ਦੇ ਖੁੱਲ੍ਹਣ ਦੇ ਸਮੇਂ ਦਾ ਮੁਹੂਰਤ ਯਮੁਨਾ ਜਯੰਤੀ ਦੇ ਤਿਉਹਾਰ `ਤੇ ਯਮੁਨੋਤਰੀ ਦੇ ਸਰਦ ਰੁੱਤ ਨਿਵਾਸ ਸਥਾਨ ਖਰਸਾਲੀ `ਚ ਵਿਧੀ ਵਿਧਾਨ ਨਾਲ ਪੰਚਾਂਗ ਗਣਨਾ ਤੋਂ ਬਾਅਦ ਕੱਢਿਆ ਗਿਆ । ਯਮੁਨੋਤਰੀ ਦੇ ਨਾਲ ਹੀ ਗੰਗੋਤਰੀ ਧਾਮ ਦੇ ਕਿਵਾੜ ਵੀ ਅਕਸ਼ੈ ਤ੍ਰਿਤੀਆ ਦੇ ਤਿਉਹਾਰ `ਤੇ ਹੀ 19 ਅਪ੍ਰੈਲ ਨੂੰ ਦੁਪਹਿਰ ਸਵਾ 12 ਵਜੇ ਖੁੱਲ੍ਹਣਗੇ। ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ (Char Dham Yatra) ਆਰੰਭ ਹੋ ਜਾਵੇਗੀ । ਬਦਰੀਨਾਥ ਧਾਮ ਦੇ ਕਿਵਾੜ, ਜਿੱਥੇ 23 ਅਪ੍ਰੈਲ ਨੂੰ ਸਵੇਰੇ ਸਵਾ 6 ਵਜੇ ਖੁੱਲ੍ਹਣਗੇ, ਉਥੇ ਹੀ ਕੇਦਾਰਨਾਥ ਦੇ ਕਿਵਾੜ 22 ਅਪ੍ਰੈਲ ਨੂੰ ਸਵੇਰੇ 8 ਵਜੇ ਖੋਲ੍ਹੇ ਜਾਣਗੇ ।










