ਵੀਡੀਓ ਵਾਲੇ ਵਿਅਕਤੀ ਨੇ ਮੇਰੀ ਦਿੱਖ ਵਰਗਾ ਮੁਖੌਟਾ ਪਾਇਆ ਹੋਇਆ ਸੀ : ਮਾਨ

ਚੰਡੀਗੜ੍ਹ, 26 ਜੂਨ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਿੱਖ ਨਾਲ ਮਿਲਦਾ-ਜੁਲਦਾ ਮੁਖੌਟਾ ਤਿਆਰ ਕਰਵਾ ਕੇ ਇਸ ਦੀ ਵਰਤੋਂ ਫ਼ਰਜ਼ੀ ਵੀਡੀਓ ਨੂੰ ਬਣਾਉਣ ਲਈ ਕੀਤੀ ਗਈ ਸੀ ।

ਅਕਸ ਖਰਾਬ ਕਰਨ ਲਈ ਕੀਤੀ ਗਈ ਹੈ ਵੀਡੀਓ ਵਾਇਰਲ

ਉਨ੍ਹਾਂ ਕਿਹਾ ਕਿ ਧਾਰਮਿਕ ਆਧਾਰ `ਤੇ ਉਨ੍ਹਾਂ ਦਾ ਅਕਸ ਖ਼ਰਾਬ (Bad image) ਕਰਨ ਲਈ ਸੋਸ਼ਲ ਮੀਡੀਆ `ਤੇ ਫ਼ਰਜ਼ੀ ਵੀਡੀਓ ਵਾਇਰਲ ਕੀਤੀ ਗਈ । ਉਨ੍ਹਾਂ ਨੇ ਕੈਨੇਡਾ ਰਹਿੰਦੇ ਵਜੋਂ ਕੀਤੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਮੁਖੌਟੇ ਦੀ ਵਰਤੋਂ ਕਰਕੇ ਵੀਡੀਓ ਸ਼ੂਟ ਕੀਤੀ ਸੀ ।

ਫਰਜੀ ਵੀਡੀਓ ਕੈਨੇਡਾ ਦੇ ਹੋਟਲ ਵਿਚ ਫਿਲਮਾਈ ਗਈ ਸੀ

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਫ਼ਰਜ਼ੀ ਵੀਡੀਓ (Fake video) ਕੈਨੇਡਾ ਦੇ ਇਕ ਹੋਟਲ `ਚ ਫਿਲਮਾਈ ਗਈ ਸੀ । ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਹੋਟਲ ਦੇ ਕਮਰੇ ਵਿਚ ਗੁਰੂਆਂ ਦੀਆਂ ਤਸਵੀਰਾਂ ਕੌਣ ਲਾਉਂਦਾ ਹੈ, ਇਸ ਦਾ ਜਵਾਬ ਸਿਆਸੀ ਆਗੂਆਂ ਨੂੰ ਦੇਣਾ ਚਾਹੀਦਾ ਹੈ । ਉਨਾਂ ਕਿਹਾ ਕਿ ਮੁਖੌਟਾ ਪਾਉਣ ਵਾਲੇ ਵਿਅਕਤੀ ਦੀ ਵੀਡੀਓ ਉਨ੍ਹਾਂ ਕੋਲ ਹੈ, ਜਿਸ ਨੂੰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ ।