Patiala Help Club Logo

ਪੰਜਾਬ ਦੇ ਅੰਦਰ ਖੰਡ ਦੀ ਕੋਈ ਕਮੀ ਨਹੀਂ ਹੈ : ਮੁੱਖ ਮੰਤਰੀ

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ ਪੰਜਾਬ ਦੇ ਅੰਦਰ ਕਿਧਰੇ ਵੀ ਖੰਡ ਦੀ ਕਿਸੇ ਤਰ੍ਹਾਂ ਤੋਂ ਕੋਈ ਵੀ ਕਮੀ ਨਹੀਂ ਹੈ ।

ਸਰਕਾਰ ਸਟਾਕ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ: ਭਗਵੰਤ ਮਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੇ ਆਖੇ ਜਾਣ ਮੁਤਾਬਕ ਜਿਥੇ ਪੰਜਾਬ ਅੰਦਰ ਚੀਨੀ ਦੀ ਕੋਈ ਕਮੀ ਨਹੀਂ ਹੈ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਖੰਡ ਦੇ ਭੰਡਾਰਨ, ਵਿਕਰੀ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ । ਉਨ੍ਹਾਂ ਅਧਿਕਾਰੀਆਂ ਨੂੰ ਇਸ ਜ਼ਰੂਰੀ ਵਸਤੂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਨਕਲੀ ਕਿੱਲਤ ਜਾਂ ਜਮ੍ਹਾਖੋਰੀ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।

ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁੱਕਵਾਂ ਸਟਾਕ ਹੈ

ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁਕਵਾਂ ਸਟਾਕ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜੀਂਦਾ ਸਟਾਕ ਹਰ ਸਮੇਂ ਬਣਾਈ ਰੱਖਿਆ ਜਾਵੇ । ਖੰਡ ਹਰ ਘਰ ਲਈ ਇੱਕ ਜ਼ਰੂਰੀ ਵਸਤੂ ਹੈ ਅਤੇ ਇਸਦੀ ਉਪਲਬਧਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ । ਨਕਲੀ ਕਮੀ ਪੈਦਾ ਕਰਨ ਜਾਂ ਜਮ੍ਹਾਂਖੋਰੀ ਕਰਨ ਦੀ ਕਿਸੇ ਵੀ ਕੋਸਿ਼ਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਖੰਡ ਦੀ ਉਪਲਬਧਤਾ ਬਾਰੇ ਕਿਸੇ ਵੀ ਜਨਤਕ ਘਬਰਾਹਟ ਜਾਂ ਗਲਤ ਧਾਰਨਾ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ।

ਗੰਨੇ ਦੀ ਘੱਟ ਪੈਦਾਵਾਰ ਦੇ ਬਾਵਜੂਦ ਹੈ ਪੰਜਾਬ ਕੋਲ ਖੰਡ ਦਾ ਢੁੱਕਵਾਂ ਸਟਾ

ਮੁੱਖ ਮੰਤਰੀ ਨੇ ਨੋਟ ਕੀਤਾ ਕਿ ਖਰਾਬ ਮੌਸਮ ਕਾਰਨ 2025-26 ਦੌਰਾਨ ਪੰਜਾਬ ਸਮੇਤ ਦੇਸ਼ ਭਰ ਵਿੱਚ ਗੰਨੇ ਦੇ ਉਤਪਾਦਨ ਵਿੱਚ ਗਿਰਾਵਟ ਆਈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘੱਟ ਪੈਦਾਵਾਰ ਦੇ ਬਾਵਜੂਦ ਪੰਜਾਬ ਕੋਲ ਖੰਡ ਦਾ ਢੁਕਵਾਂ ਸਟਾਕ ਹੈ, ਅਤੇ ਰਾਜ ਵਿੱਚ ਕੋਈ ਚਿੰਤਾਜਨਕ ਸਥਿਤੀ ਨਹੀਂ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਖੰਡ ਮਿੱਲਾਂ ਕੋਲ ਉਪਲਬਧ ਖੰਡ ਦੇ ਸਟਾਕ ਦੀ ਮੌਕੇ `ਤੇ ਤਸਦੀਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਉਨ੍ਹਾਂ ਨੂੰ ਫੂਡ ਸਟਾਕ ਨਿਗਰਾਨੀ ਪੋਰਟਲ `ਤੇ ਰਜਿਸਟ੍ਰੇਸ਼ਨ ਅਤੇ ਹਫਤਾਵਾਰੀ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖੰਡ ਸਟਾਕਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ।

ਮੁੱਖ ਮੰਤਰੀ ਨੇ ਖੰਡ ਖਪਤਕਾਰਾਂ ਤੇ ਸਟਾਕ ਹੋਲਡਿੰਗ ਸੀਮਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਥੋਕ ਖੰਡ ਖਪਤਕਾਰਾਂ `ਤੇ ਸਟਾਕਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਵਡੇਰੇ ਜਨਤਕ ਹਿੱਤ ਵਿੱਚ ਖੰਡ ਦੀ ਵਿਕਰੀ, ਸਟਾਕ ਅਤੇ ਸਪਲਾਈ `ਤੇ ਨੇੜਿਓਂ ਨਜ਼ਰ ਰੱਖੇਗੀ । ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਖੰਡ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਵੇਗਾ ।

Advertisement