ਜੋਧਪੁਰ, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਜੋਧਪੁਰ ਵਿਖੇ ਇਕ ਪਾਣੀ ਦੀ ਤਾਲਾਬ ਵਿਚ ਡਿੱਗ ਜਾਣ ਦੇ ਕਾਰਨ ਤਿੰਨ ਬੱਚਿਆਂ ਦੀ ਮੌਤ (Death) ਹੋ ਗਈ ਹੈ ।
ਕੌਣ ਕੌਣ ਹਨ ਤਿੰਨੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਜਿਲਾ ਜੋਧਪੁਰ ਦੇ ਬੋਰੂੰਦਾ ਥਾਣਾ ਖੇਤਰ ਦੇ ਚੌਕੜੀ ਪਿੰਡ `ਚ ਜੋ ਬੀਤੇ ਦਿਨੀਂ ਇਕ ਖੇਤ `ਚ ਬਣੀ ਪਾਣੀ ਦੀ ਡਿੱਗੀ (Water drop) `ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਸੁਮਨ (12), ਰੇਖਾ (16) ਤੇ ਪ੍ਰਵੀਨ (8) ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਤਿੰਨੋਂ ਚਚੇਰੇ ਭੈਣ-ਭਰਾ ਸਨ ਤੇ ਛੋਟੇ ਭਰਾ ਨੂੰ ਬਚਾਉਣ ਦੀ ਕੋਸਿ਼ਸ਼ `ਚ 2 ਚਚੇਰੀਆਂ ਭੈਣਾਂ ਵੀ ਪਾਣੀ `ਚ ਡੁੱਬ ਗਈਆਂ ।
ਕੀ ਦੱਸਿਆ ਥਾਣਾ ਮੁਖੀ ਨੇ
ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਜਾਨਾਰਾਮ ਬਿਸ਼ਨੋਈ ਨੇ ਦੱਸਿਆ ਕਿ ਪਿੰਡ ਦੀ ਸਰਹੱਦ ਚੌਕੀਦਾਰਾਂ ਦੀ ਢਾਣੀ ਨੇੜੇ ਖੇਤ `ਚ ਬਣੀ ਪਾਣੀ ਦੀ ਡਿੱਗੀ `ਚ ਇਹ ਹਾਦਸਾ ਵਾਪਰਿਆ । ਤਿੰਨੋਂ ਬੱਚੇ ਘਰੋਂ ਖੇਤ ਜਾਣ ਲਈ ਨਿਕਲੇ ਸਨ । ਖੇਤ ਪਹੁੰਚਣ `ਤੇ ਛੋਟੇ ਭਰਾ ਪ੍ਰਵੀਨ ਨੂੰ ਪਿਆਸ ਲੱਗੀ ਅਤੇ ਉਹ ਪਾਣੀ ਪੀਣ ਲਈ ਡਿੱਗੀ ਕੋਲ ਗਿਆ । ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗੀ `ਚ ਡਿੱਗ ਗਿਆ । ਪ੍ਰਵੀਨ ਨੂੰ ਡੁੱਬਦਾ ਦੇਖ ਉਸ ਦੀਆਂ ਚਚੇਰੀਆਂ ਭੈਣਾਂ ਸੁਮਨ ਤੇ ਰੇਖਾ ਨੇ ਉਸ ਨੂੰ ਬਚਾਉਣ ਲਈ ਤੁਰੰਤ ਡਿੱਗੀ `ਚ ਛਾਲ ਮਾਰ (Jump) ਦਿੱਤੀ ।
ਹਾਦਸਾ ਵਾਲੇ ਥਾਂ ਤੇ ਕੀਤੀ ਹੋਈ ਸੀ ਮੂੰਗੀ ਦੀ ਖੇਤੀ
ਡਿੱਗੀ `ਚ ਪਾਣੀ ਡੂੰਘਾ ਹੋਣ ਕਾਰਨ ਤਿੰਨੋਂ ਹੀ ਡੁੱਬ ਗਏ । ਜਿੱਥੇ ਹਾਦਸਾ ਵਾਪਰਿਆ ਹੈ, ਉੱਥੇ ਮੂੰਗੀ ਦੀ ਖੇਤੀ ਕੀਤੀ ਹੋਈ ਹੈ । ਮੂੰਗੀ ਦੀਆਂ ਫਲੀਆਂ ਤੋੜਨ ਲਈ ਤਿੰਨੋਂ ਉੱਥੇ ਗਏ ਸਨ । ਖੇਤ `ਚ ਹੀ ਪਾਣੀ ਦੀ ਡਿੱਗੀ ਕੋਲ ਪੀਣ ਵਾਲੇ ਪਾਣੀ ਦਾ ਪਾਈਪ ਲੱਗਾ ਹੋਇਆ ਸੀ । ਉੱਥੇ ਪਾਣੀ ਪੀਣ ਬੱਚਾ ਗਿਆ ਸੀ। ਇਸੇ ਦੌਰਾਨ ਪ੍ਰਵੀਨ ਡਿੱਗੀ `ਚ ਡਿੱਗ ਗਿਆ । ਪ੍ਰਵੀਨ ਨੂੰ ਬਚਾਉਣ `ਚ ਉਸ ਦੀਆਂ 2 ਭੈਣਾਂ ਦੀ ਵੀ ਮੌਤ ਹੋ ਗਈ ।








